ਸਰਕਾਰ ਵੱਲੋੰ ਲਾਕਡਾਊਨ ਵਾਲੇ ਖੇਤਰਾਂ ‘ਚ ਵੀ ਸਕੂਲ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ ਹੈ ।ਅੱਜ ਸਿੱਖਿਆ ਮੰਤਰੀ ਕ੍ਰਿਸ ਹਿਪਕਿਨਸ ਨੇ ਦੱਸਿਆ ਕਿ 17 ਨਵੰਬਰ ਤੋੰ ਆਕਲੈੰਡ ,ਵਾਇਕਾਟੋ ਤੇ ਨੌਰਥਲੈੰਡ ‘ਚ ਸਾਰੇ ਸਕੂਲ ਖੋਲ੍ਹ ਦਿੱਤੇ ਜਾਣਗੇ ।ਉਨ੍ਹਾਂ ਦੱਸਿਆ ਕਿ 1 ਤੋੰ 8 ਤੱਕ ਕਲਾਸਾਂ ਵਾਲੇ ਹਫਤੇ ‘ਚ ਸਿਰਫ ਤਿੰਨ ਦਿਨ ਲੱਗਣਗੇ ,ਜਦੋੰ ਕਿ Year 9 ਤੋੰ ਲੈ ਕੇ ਬਾਕੀ ਕਲਾਸਾਂ ਦੇ ਵਿਦਿਆਰਥੀਆਂ ਦੇ ਸਕੂਲ ਪਹਿਲਾਂ ਦੀ ਤਰਾਂ ਹੀ ਲੱਗਣਗੇ ।
ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸਕੂਲ ਪ੍ਰਬੰਧਕਾਂ ਨੂੰ ਵੀ ਖਾਸ ਧਿਆਨ ਰੱਖਣਾ ਹੋਵੇਗਾ ।ਸਕੂਲਾਂ ‘ਚ Year 4 ਤੋੰ ਉੱਪਰ ਦੇ ਬੱਚਿਆਂ ਲਈ ਮਾਸਕ ਪਾਉਣਾ ਜਰੂਰੀ ਹੋਵੇਗਾ ।ਸਿੱਖਿਆ ਮੰਤਰੀ ਨੇ ਦੱਸਿਆ ਕਿ ਸਕੂਲ ਪ੍ਰਬੰਧਕ ਆਪਣੇ ਸਟਾਫ ਦੀ ਵੈਕਸੀਨ ਰਿਪੋਰਟ ਜਰੂਰ ਚੈੱਕ ਕਰਨ ਤੇ ਯਕੀਨੀ ਬਣਾਉਣ ਕੇ ਸਟਾਫ ਨੇ ਕੋਵਿਡ ਵੈਕਸੀਨ ਦੀ ਘੱਟੋ-ਘੱਟ ਇੱਕ ਡੋਜ਼ ਜਰੂਰ ਲਗਾਈ ਹੋਵੇ ।ਜਿਕਰਯੋਗ ਹੈ ਕਿ ਆਕਲੈਂਡ ‘ਚ ਅਗਸਤ ਮਹੀਨੇ ਤੋੰ ਬਾਅਦ ਸਕੂਲ ਖੁੱਲਣਗੇ ।ਆਕਲੈਂਡ ‘ਚ Year 11 ਤੋੰ 13 ਵਾਲੇ ਵਿਦਿਆਰਥੀਆਂ ਲਈ 26 ਅਕਤੂਬਰ ਤੋੰ ਸਕੂਲ ਖੋਲ੍ਹੇ ਗਏ ਸਨ।