Home » ਸੁਪਰੀਮ ਸਿੱਖ ਸੁਸਾਇਟੀ 2022 ਦੇ ਸਲਾਨਾ ਕਲੰਡਰ ਲਈ ਭੇਜ ਸਕਦੇ ਹੋ ਆਪਣੇ ਵੱਲੋਂ ਬਣਾਈਆਂ ਧਾਰਮਿਕ ਪੇਂਟਿੰਗਜ਼…
Home Page News • NewZealand • Religion

ਸੁਪਰੀਮ ਸਿੱਖ ਸੁਸਾਇਟੀ 2022 ਦੇ ਸਲਾਨਾ ਕਲੰਡਰ ਲਈ ਭੇਜ ਸਕਦੇ ਹੋ ਆਪਣੇ ਵੱਲੋਂ ਬਣਾਈਆਂ ਧਾਰਮਿਕ ਪੇਂਟਿੰਗਜ਼…

Spread the news

ਸੁਪਰੀਮ ਸਿੱਖ ਸੁਸਾਇਟੀ ਵਲੋ ਆਪਣੇ 12 ਪੇਜਾਂ ਦੇ ਕਲਰ ਸਲਾਨਾ ਕੈਲੰਡਰ ਲਈ ਇਸ ਵਰੇ ਲੋਕਲ ਟੇਲੈਂਟ ਨੂੰ ਪ੍ਰਮੋਟ ਕਰਨ ਲਈ 2022 ਦੇ ਸਲਾਨਾ ਕਲੰਡਰ ਲਈ ਸਥਾਨਿਕ ਭਾਈਚਾਰੇ ਵਿੱਚੋਂ ਬਣਾਈਆਂ ਪੇਟਿੰਗਜ ਲਾਉਣ ਦਾ ਫੈਸਲਾ ਕੀਤਾ ਗਿਆ ਹੈ ।

ਸੋ ਜੇਕਿਰ ਕਿਸੇ ਵਲੋ ਵੀ ਕੋਈ ਵੀ ਧਾਰਮਿਕ ਪੇਟਿੰਗ ਜੋ ਜਰਨੈਲਾਂ, ਧਾਰਮਿਕ ਸਥਾਨਾਂ, ਸਿੱਖ ਹਿਸਟਰੀ ਜਾਂ ਸਿੱਖ ਪਰੰਪਰਾਵਾਂ (ਇਸਤੋਂ ਇਲਾਵਾ ਵਿਸਾਖੀ , ਬੰਦੀ ਛੋੜ ਦਿਵਸ ਸਮੇਤ , ਗੁਰਪੁਰਬ ਆਦਿ ਉੱਪਰ ਵੀ ਤੁਸੀਂ ਪੇਟਿੰਗ ਭੇਜ ਸਕਦੇ ਹਨ ਤਾਂ ਕਿ ਉਸ ਮਹੀਨੇ ਮੁਤਾਬਿਕ ਪੇਟਿੰਗ ਲਾਈ ਜਾ ਸਕੇ ) ਬਣਾਈ ਹੋਵੇ ਤਾਂ ਉਹ ਸਾਨੂੰ ਐਤਵਾਰ ਤੱਕ ਪਹੁੰਚਦੀ ਕਰ ਸਕਦਾ ਹੈ ।

ਸਾਰੀਆਂ ਆਈਆਂ ਪੇਟਿੰਗਜ ਵਿੱਚੋਂ 12 ਸਿਲੈਕਟ ਕੀਤੀਆਂ ਪੇਟਿੰਗ ਤੇ ਬਣਾਉਣ ਵਾਲੇ ਕਲਾਕਾਰ ਦੇ ਨਾਮ ਸਮੇਤ ਸੁਸਾਇਟੀ ਦੇ 2022 ਦੇ ਕੈਲੰਡਰ ਤੇ ਲਾਈ ਜਾਵੇਗੀ ਅਤੇ ਉਕਤ ਸਲੈਕਟ ਕੀਤੀਆਂ ਪੇਂਟਿੰਗਜ ਲਈ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ਬਣਦਾ ਮਾਣ ਵੀ ਦਿੱਤਾ ਜਾਵੇਗਾ ।

ਪੇਟਿੰਗ ਭੇਜਣ ਲਈ
ਸਰਬ ਕੌਰ ਨੂੰ 0211542216,
ਰਜਿੰਦਰ ਸਿੰਘ 021772846,
ਦਲਜੀਤ ਸਿੰਘ 021803512,
ਮਨਜਿੰਦਰ ਸਿੰਘ 02102718560 ਅਤੇ
ਰਣਵੀਰ ਸਿੰਘ ਨਾਲ 0274483758 ਤੇ ਰਾਬਤਾ ਕਰੋ ।

ਪੇਟਿੰਗ ਇਸ ਐਤਵਾਰ 14 ਨਵੰਬਰ ਤੱਕ ਪਹੁੰਚਾ ਸਕਦੇ ਹੋ ।
ਧੰਨਵਾਦ
ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਡ