ਨੈਸ਼ਨਲ ਆਰਗੇਨਾਈਜ਼ਡ ਕਰਾਈਮ ਗਰੁੱਪ ਤੇ ਕਸਟਮ ਵਿਭਾਗ ਵੱਲੋੰ ਸਾਂਝੇ ਆਪਰੇਸ਼ਨ ਦੇ ਤਹਿਤ ਨਿਊਜ਼ੀਲੈਂਡ ‘ਚ ਨਸ਼ੇ ਦੇ ਵੱਡੇ ਕਾਰੋਬਾਰ ਦਾ ਭਾਂਡਾ ਭੰਨਦੇ ਹੋਏ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।ਕਰਾਈਸਚਰਚ ‘ਚ ਅੱਜ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਲੋਕ ਨਿਊਜ਼ੀਲੈਂਡ ‘ਚ ਕੋਕੀਨ ਦੀ ਸਮੱਗਲਿੰਗ ਕਰਦੇ ਸਨ ।ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋੰ 2 ਵਿਅਕਤੀ ਡੇਅਰੀ ਦੇ ਧੰਦੇ ਦੇ ਨਾਲ ਵੀ ਜੁੜੇ ਹੋਏ ਹਨ।ਜਾਣਕਾਰੀ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੂੰ ਅੱਜ ਕਰਾਈਸਚਰਚ ਤੇ ਕੈੰਟਰਬਰੀ ਜਿਲ੍ਹਾ ਅਦਲਾਤਾਂ ‘ਚ ਪੇਸ਼ ਕੀਤਾ ਗਿਆ,ਜਿੱਥੇ ਕੁਝ ਲੋਕਾਂ ਨੂੰ ਅਗਲੀ ਤਰੀਕ ਤੱਕ ਜਮਾਨਤ ਦੇ ਦਿੱਤੀ ਗਈ ਹੈ ।
ਪੁਲਿਚ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਸਾਲ ਇਹਨਾਂ ਲੋਕਾਂ ਵੱਲੋੰ ਮਿਲੀਅਨ ਡਾਲਰ ਦੀ ਕੋਕੀਨ ਦਾ ਧੰਦਾ ਕੀਤਾ ਗਿਆ ।ਉਨ੍ਹਾਂ ਦੱਸਿਆ ਕਿ ਕਈ ਮਹੀਨਿਆਂ ਤੋੰ ਇਸ ਆਪਰੇਸ਼ਨ ਤੇ ਕੰਮ ਚੱਲ ਰਿਹਾ ਸੀ ਤੇ ਸਬੂਤਾਂ ਤਹਿਤ ਇਹ ਲੋਕ ਹਿਰਾਸਤ ‘ਚ ਲਏ ਗਏ ਹਨ ।
ਦੱਸਿਆ ਜਾ ਰਿਹਾ ਹੈ ਕਿ ਕੋਲੰਬੀਆ ‘ਚ 2200
ਡਾਲਰ ਨੂੰ ਕਿੱਲੋ ਵਿਕਣ ਵਾਲੀ ਕੋਕੀਨ ਨੂੰ ਨਿਊਜ਼ੀਲੈਂਡ ‘ਚ 200,000 ਡਾਲਰ ਕਿਲੋਗ੍ਰਾਮ ਦੇ ਨਾਲ ਵੇਚਿਆ ਜਾਂਦਾ ਹੈ ।ਡਰੱਗ ਦੇ ਧੰਦੇ ‘ਚ ਇਸ ਮੋਟੀ ਤੇ ਚੋਖੀ ਕਮਾਈ ਨੂੰ ਦੇਖਦਿਆਂ ਜਲਦੀ ਅਮੀਰ ਹੋਣ ਦੇ ਸੁਪਨੇ ਦੇਖ ਨਿਊਜ਼ੀਲੈਂਡ ‘ਚ ਵੀ ਪਿਛਲੇ ਸਮੇੰ ਦੌਰਾਨ ਵੱਡੀ ਗਿਣਤੀ ‘ਚ ਲੋਕ ਇਸ ਧੰਦੇ ਨਾਲ ਜੁੜੇ ਹਨ।