Home » ਹੈਲਥ ਵਿਭਾਗ ਦੇ ਹਜਾਰਾਂ ਵਰਕਰਾਂ ਨੇ ਅਜੇ ਤੱਕ ਨਹੀੰ ਲਗਵਾਈ ਵੈਕਸੀਨ,ਬੁੱਧਵਾਰ ਤੋੰ ਨਹੀੰ ਕਰ ਸਕਣਗੇ ਕੰਮ..
Home Page News New Zealand Local News NewZealand

ਹੈਲਥ ਵਿਭਾਗ ਦੇ ਹਜਾਰਾਂ ਵਰਕਰਾਂ ਨੇ ਅਜੇ ਤੱਕ ਨਹੀੰ ਲਗਵਾਈ ਵੈਕਸੀਨ,ਬੁੱਧਵਾਰ ਤੋੰ ਨਹੀੰ ਕਰ ਸਕਣਗੇ ਕੰਮ..

Spread the news

ਨਿਊਜ਼ੀਲੈਂਡ ਦੇ ਵੱਖ-ਵੱਖ ਜਿਲ੍ਹਾ ਹੈਲਥ ਬੋਰਡ ‘ਚ ਕੰਮ ਕਰਨ ਵਾਲੇ ਹਜਾਰਾਂ ਵਰਕਰ ਵੀ ਵੈਕਸੀਨ ਲਗਾਉਣ ਤੋਂ ਟਾਲਾ ਵੱਟਦੇ ਦਿਖਾਈ ਦੇ ਰਹੇ ਹਨ।ਮਿਲੀ ਜਾਣਕਾਰੀ ਮੁਤਾਬਿਕ ਡਿਸਟ੍ਰਿਕਟ ਹੈਲਥ ਬੋਰਡ ‘ਚ ਕੰਮ ਕਰਨ ਵਾਲੇ 4000 ਵਰਕਰਾਂ ਨੇ ਅਜੇ ਤੱਕ ਕੋਵਿਡ ਵੈਕਸੀਨ ਦੀ ਇੱਕ ਡੋਜ਼ ਵੀ ਨਹੀੰ ਲਗਵਾਈ,ਜਦੋੰਕਿ ਸਿਹਤ ਵਿਭਾਗ ਵੱਲੋੰ ਹੈਲਥ ਬੋਰਡਾਂ ‘ਚ ਕੰਮ ਕਰਦੇ ਵਰਕਰਾਂ ਨੂੰ ਵੈਕਸੀਨ ਲਗਵਾਉਣ ਲਈ ਆਉੰਦੇ ਮੰਗਲਵਾਰ ਦੀ ਆਖਰੀ ਤਰੀਕ ਦਿੱਤੀ ਗਈ ਹੈ।

ਸਿਹਤ ਵਿਭਾਗ ਨੇ ਕਿਹਾ ਸੀ ਕਿ ਹੈਲਥ ਵਿਭਾਗ ਦੇ ਜਿਹੜੇ ਵਰਕਰ 16 ਨਵੰਬਰ ਤੱਕ ਵੈਕਸੀਨ ਦੀ ਡੋਜ਼ ਨਹੀੰ ਲਗਵਾਉਣਗੇ ਉਨ੍ਹਾਂ ਨੂੰ ਬੁੱਧਵਾਰ ਤੋੰ ਕੰਮ ਕਰਨ ਦੀ ਇਜਾਜ਼ਤ ਨਹੀੰ ਦਿੱਤੀ ਜਾਵੇਗੀ ।

ਹਾਲਾਂਕਿ,ਦੇਸ਼ ਦੇ ਹੈਲਥ ਬੋਰਡਾਂ ‘ਚ ਕੰਮ ਕਰਨ ਵਾਲੇ 80 ਹਜ਼ਾਰ ਤੋੰ ਜਿਆਦਾ ਵਰਕਰ ਵੈਕਸੀਨ ਦੀ ਘੱਟੋ-ਘੱਟ ਇੱਕ ਡੋਜ਼ ਲੈ ਚੁੱਕੇ ਹਨ।ਵਾਇਟਾਮਾ ਡਿਸਟ੍ਰਿਕਟ ਹੈਲਥ ਬੋਰਡ ਦੇ 96 ਫੀਸਦੀ ਵਰਕਰ ਵੈਕਸੀਨ ਦੀਆਂ ਦੋਵੇੰ ਡੋਜ਼ ਲੈ ਚੁੱਕੇ ਹਨ,ਜਦੋੰਕਿ ਆਕਲੈਂਡ ਤੇ ਮੈਨਾਕਾਊ ਡਿਸਟ੍ਰਿਕਟ ਹੈਲਥ ਬੋਰਡਾਂ ਦੇ 95 ਫੀਸਦੀ ਵਰਕਰਾਂ ਨੇ ਦੋਵੇੰ ਡੋਜ਼ ਲਗਵਾ ਲਈਆਂ ਹਨ।ਵੈਕਸੀਨ ਦੇ ਮਾਮਲੇ ‘ਚ ਸਭ ਤੋੰ ਪਿੱਛੇ ਬੇਅ ਆੱਫ ਪੇਲੇੰਟੀ ਤੇ ਵੈਸਟ ਕੋਸਟ ਦੇ ਵਰਕਰ ਦੱਸੇ ਜਾ ਰਹੇ ਹਨ ।