ਨਿਊਜ਼ੀਲੈਂਡ ਦੇ ਖੇਤਾਂ ‘ਚ ਕੋਵਿਡ ਦੇ ਪੈਰ ਫੈਲਦੇ ਨਜ਼ਰ ਆ ਰਹੇ ਹਨ।ਜਾਣਕਾਰੀ ਮੁਤਾਬਿਕ ਅੱਜ ਸਾਹਮਣੇ ਆਏ ਕੇਸਾਂ ‘ਚ ਇੱਕ ਫਾਰਮਰ ਦੇ ਵਾਇਕਾਟੋ ‘ਚ ਕੋਵਿਡ ਪਾਜ਼ਿਟਿਵ ਪਾਏ ਜਾਣ ਦੀ ਖਬਰ ਹੈ ।ਇਚ ਵੀ ਦੱਸਣਯੋਗ ਹੈ ਕਿ ਨਿਊਜ਼ੀਲੈਂਡ ‘ਚ ਕੋਵਿਡ ਦੇ ਦਾਖਲੇ ਤੋੰ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਫਾਰਮਰ ਦੀ ਰਿਪੋਰਟ ਕੋਵਿਡ ਪਾਜ਼ਿਟਿਵ ਆਈ ਹੋਵੇ ।ਫਾਰਮਰ ਇੰਡਸਟਰੀ ਵੱਲੋੰ ਇਸ ਮਸਲੇ ਨੂੰ ਗੰਭੀਰਤਾ ਦੇ ਨਾਲ ਲੈੰਦਿਆਂ ਦੇਸ਼ ਦਰ ਸਾਰੇ ਕਿਸਾਨਾਂ ਨੂੰ ਜਲਦ ਤੋਂ ਜਲਦ ਵੈਕਸੀਨ ਦੀਆਂ ਦੋਵੇੰ ਡੋਜ਼ ਲੈਣ ਦੀ ਅਪੀਲ ਕੀਤੀ ਗਈ ਹੈ ।
ਨਿਊਜ਼ੀਲੈਂਡ ਚ ਅੱਜ ਕੋਵਿਡ ਦੇ 201 ਨਵੇੰ ਕੇਸ ਦਰਜ ਕੀਤੇ ਗਏ ਹਨ l ਸਿਹਤ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਅੱਜ ਆਕਲੈਂਡ ਦੇ ਵਿੱਚ 181 , ਵਾਇਕਾਟੋ ‘ਚ 15 ,ਨੌਰਥਲੈਂਡ ‘ਚ 4 ਤੇ ਟਾਰਾਨਾਕੀ ‘ਚ 1 ਕੇਸ ਸਾਹਮਣੇ ਆਇਆ ਹੈ ।
ਨਿਊਜ਼ੀਲੈਂਡ ਦੀ ਕੋਵਿਡ ਵੈਕਸੀਨ ਦੇ ਯੋਗ 90 ਫੀਸਦੀ ਤੋਂ ਉੱਪਰ ਆਬਾਦੀ ਵੱਲੋੰ ਆਪਣੀ ਵੈਕਸੀਨ ਦੀ ਪਹਿਲੀ ਡੋਜ਼ ਲਗਵਾ ਲਈ ਗਈ ਹੈ ,ਜਦੋੰ ਕਿ ਦੇਸ਼ ਦੀ 80 ਫੀਸਦੀ ਆਬਾਦੀ ਇਸ ਸਮੇੰ ਵੈਕਸੀਨ ਦੀਆਂ ਦੋਵੇੰ ਡੋਜ਼ ਲੈ ਚੁੱਕੀ ਹੈ ।