ਆਕਲੈਂਡ ਦੇ ਬਾਰਡਰ ਖੋਲ੍ਹਣ ਨੂੰ ਲੈ ਕੇ ਇੱਕ ਵਾਰ ਫਿਰ ਦੁਚਿਤੀ ਪੈਦਾ ਹੁੰਦੀ ਦਿਖਾਈ ਦੇ ਰਹੀ ਹੈ ।ਨਿਊਜ਼ੀਲੈਂਡ ਦੇ ਸਿਹਤ ਮਾਹਿਰਾਂ ਵੱਲੋੰ ਸਰਕਾਰ ਨੂੰ ਆਕਲੈਂਡ ਦੇ ਬਾਰਡਰ ਨਾ ਖੋਲ੍ਹਣ ਦੀ ਸਲਾਹ ਦਿੰਦਿਆਂ ਕਿਹਾ ਗਿਆ ਹੈ ਕਿ ਜਦੋੰ ਬਾਕੀ ਮੁਲਕ ਦੇ 90 ਫੀਸਦੀ ਲੋਕ ਵੈਕਸੀਨ ਦੀਆਂ ਦੋਵੇੰ ਡੋਜ਼ ਨਹੀੰ ਲਗਵਾ ਲੈੰਦੇ ,ਉਦੋੰ ਤੱਕ ਆਕਲੈਂਡ ਦੇ ਬਾਰਡਰ ਖੋਲਣਾ ਖਤਰੇ ਤੋੰ ਖਾਲੀ ਨਹੀੰ ਹੋਵੇਗਾ ।
Dr Amanda Kvalsvig, an epidemiologist in University of Otago ਨੇ ਦੱਸਿਆ ਕਿ ਆਕਲੈਂਡ ਦੇ ਬਾਰਡਰ ਇਸ ਮਹੀਨੇ ਖੁੱਲ੍ਹਣ ਨਾਲ ਦੇਸ਼ ‘ਚ ਕੋਵਿਡ ਦੇ ਮਾਮਲੇ 5 ਗੁਣਾਂ ਵੱਧ ਸਕਦੇ ਹਨ ।ਉਨ੍ਹਾਂ ਕਿਹਾ ਕਿ ਕੋਵਿਡ ਕੇਸ ਦੇ ਨਾਲ ਨਾਲ ਕੋਵਿਡ ਨਾਲ ਸੰਬੰਧਿਤ ਮੌਤਾਂ ਵੀ ਵੱਧ ਸਕਦੀਆਂ ਹਨ।ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਕੋਵਿਡ ਤੇ ਕਾਬੂ ਪਾਉਣਾ ਬਹੁਤ ਔਖਾ ਹੋ ਜਾਵੇਗਾ ।
ਜਿਕਰਯੋਗ ਹੈ ਕਿ ਸਰਕਾਰ ਵੱਲੋੰ ਇਸ ਮਹੀਨੇ ਦੇ ਅੰਤ ਤੱਕ ਆਕਲੈਂਡ ਦੇ ਬਾਰਡਰ ਖੋਲ੍ਹਣ ਨੂੰ ਲੈ ਕੇ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ ।ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਸਿਹਤ ਮਾਹਿਰ ਪਹਿਲੇ ਦਿਨ ਤੋੰ ਹੀ ਸਰਕਾਰ ਨੂੰ ਅਜਿਹਾ ਨਾ ਕਰਨ ਦੀ ਚੇਤਾਵਨੀ ਦੇ ਰਹੇ ਹਨ ,ਜਦੋੰ ਕਿ ਸਰਕਾਰ ਵੱਲੋੰ ਆਉੰਦੇ ਹਫਤੇ ਆਕਲੈਂਡ ਨੂੰ ਖੋਲ੍ਹਣ ਲਈ ਰਣਨੀਤੀ ਸਾਂਝੀ ਕੀਤੀ ਜਾਵੇਗੀ