ਨਿਊਜ਼ੀਲੈਂਡ ‘ਚ ਇਸ ਮਹੀਨੇ ਦੇ ਅੰਤ ਤੱਕ ਪਹੁੰਚ ਰਹੀ ਐਸਟਰਾਜੈਨੇਕਾ ਕੋਵਿਡ ਵੈਕਸੀਨ ਸੰਬੰਧੀ ਹੁਣ ਸਰਕਾਰ ਵੱਲੋੰ ਵੱਡਾ ਐਲਾਨ ਕੀਤਾ ਗਿਆ ਹੈ ।ਕੋਵਿਡ ਮਾਮਲਿਆਂ ਦੇ ਮੰਤਰੀ ਕ੍ਰਿਸ ਹਿਪਕਿਨਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ ਫੈਸਲੇ ਦੇ ਤਹਿਤ ਹੁਣ ਨਿਊਜ਼ੀਲੈਂਡ ‘ਚ 18 ਸਾਲ ਤੋੰ ਵੱਧ ਦੀ ਉਮਰ ਵਾਲਾ ਕੋਈ ਵੀ ਵਿਅਕਤੀ ਐਸਟਰਾਜੈਨੇਕਾ ਵੈਕਸੀਨ ਲਗਵਾ ਸਕਦਾ ਹੈ ।
ਉਨ੍ਹਾਂ ਦੱਸਿਆ ਕਿ ਪਹਿਲਾਂ ਐਸਟਰਾਜੈਨੇਕਾ ਵੈਕਸੀਨ ਸਿਰਫ ਉਨ੍ਹਾਂ ਲੋਕਾਂ ਲਈ ਮੁਹੱਈਆ ਕਰਵਾਈ ਜਾ ਰਹੀ ਸੀ ਜਿਹੜੇ ਲੋਕ ਮੈਡੀਕਲ ਕਾਰਨਾਂ ਕਰਕੇ Pfizer ਵੈਕਸੀਨ ਨਹੀੰ ਲਗਵਾ ਸਕਦੇ ,ਪਰ ਹੁਣ ਅਜਿਹਾ ਨਹੀਂ ਹੋਵੇਗਾ ।
ਜਿਕਰਯੋਗ ਹੈ ਕਿ ਨਿਊਜ਼ੀਲੈਂਡ ‘ਚ ਸਰਕਾਰ ਵੱਲੋੰ ਇਸ ਮਹੀਨੇ ਦੇ ਅਖੀਰ ‘ਚ 7.6 ਮਿਲੀਅਨ ਐਸਟਰਾਜੈਨੇਕਾ ਵੈਕਸੀਨ ਦੀਆਂ ਡੋਜ਼ ਮੰਗਵਾਈਆਂ ਜਾ ਰਹੀਆਂ ਹਨ।ਦੱਸਿਆ ਜਾ ਰਿਹਾ ਹੈ ਕਿ ਇਸ ਖੇਪ ਚੋੰ ਜਿਆਦਾਤਰ ਵੈਕਸੀਨ ਨਿਊਜ਼ੀਲੈਂਡ ਵੱਲੋੰ ਗੁਆਂਢੀ ਪੈਸੇਫਿਕ ਮੁਲਕਾਂ ਨੂੰ ਦਿੱਤੀ ਜਾਵੇਗੀ।ਨਿਊਜ਼ੀਲੈਂਡ ‘ਚ ਐਸਟਰਾਜੈਨੇਕਾ ਵੈਕਸੀਨ ਨੂੰ ਮਨਜ਼ੂਰੀ ਦੇਣ ਫੈਸਲਾ ਸਿਰਫ ਉਨ੍ਹਾਂ ਲੋਕਾਂ ਲਈ ਲਿਆ ਗਿਆ ਹੈ ,ਜਿਹੜੇ ਲੋਕ ਇਹ ਕਹਿ ਰਹੇ ਹਨ ਕਿ ਉਹ Pfizer ਦੀ ਵੈਕਸੀਨ ਨਹੀੰ ਲਗਵਾ ਸਕਦੇ।