ਕਰਾਈਸਚਰਚ ਤੋੰ ਬਾਅਦ ਹੁਣ ਨਿਊਜ਼ੀਲੈਂਡ ਪੁਲਿਸ ਵੱਲੋੰ ਨੌਰਥਲੈੰਡ ਤੇ ਰੋੋਟੋਰੂਆ ਦੇ ਇਲਾਕੇ ‘ਚ ਨਸ਼ੇ ਦੇ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ ।ਜਾਣਕਾਰੀ ਮੁਤਾਬਿਕ ਪੁਲਿਸ ਵੱਲੋੰ ਇਸ ਦੌਰਾਨ 8 ਮਿਲੀਅਨ ਡਾਲਰ ਦੀ ਨਸ਼ੇ ਦੀ ਖੇਪ ਜ਼ਬਤ ਕਰਕੇ ਇੱਕ ਮਹਿਲਾ ਸਮੇਤ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।
ਨਿਊਜ਼ੀਲੈਂਡ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਨੌਰਥਲੈੰਡ ਤੇ ਰੋਟੋਰੂਆ ਇਲਾਕੇ ਤੋੰ ਇੱਕ ਵੱਡਾ ਡਰੱਗ ਰੈਕੇਟ ਚਲਾਇਆ ਜਾ ਰਿਹਾ ਹੈ,ਜਿਸ ਤੋੰ ਬਾਅਦ ਪੁਲਿਸ ਵੱਲੋੰ Morningside, Rāwhiti, Ruakākā and Whananaki ਤੇ Rotorua ‘ਚ ਵੱਖ-ਵੱਖ ਜਗ੍ਹਾ ਤੇ ਰੈਡ ਕਰਕੇ 17kg methamphetamine, 5.44kg MDMA ਤੇ 1kg pseudoephedrine ਡਰੱਗ ਨੂੰ ਜ਼ਬਤ ਕੀਤਾ ਗਿਆ ।ਪੁਲਿਸ ਨੇ ਦੱਸਿਆ ਕਿ ਬਰਾਮਤ ਕੀਤੀ ਗਈ ਨਸ਼ੇ ਦੀ ਖੇਪ ਦੀ ਕੀਮਤ 8 ਮਿਲੀਅਨ ਡਾਲਰ ਤੋੰ ਵੀ ਜਿਆਦਾ ਹੈ ।
ਜਾਣਕਾਰੀ ਮੁਤਾਬਿਕ ਪੁਲਿਸ ਵੱਲੋੰ ਇਸ ਦੌਰਾਨ ਨਸ਼ੇ ਦੀ ਖੇਪ ਤੋੰ ਇਲਾਵਾ ਨਗਦੀ ,ਹਥਿਆਰ ਤੇ ਕੁਝ ਹੋਰ ਲਗਜ਼ਰੀ ਸਮਾਨ ਨੂੰ ਜ਼ਬਤ ਕੀਤਾ ਗਿਆ ਹੈ ।