ਅੱਜ ਲੌਕਡਾਊਨ ਤੇ ਵੈਕਸੀਨ ਖਿਲਾਫ਼ ਦੇਸ਼ ਭਰ ਦੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਦੇਖਣ ਨੂੰ ਮਿਲੇ ।ਅੱਜ ਪ੍ਰਦਰਸ਼ਕਾਰੀਆਂ ਵੱਲੋੰ ਸੈੰਕੜੇ ਗੱਡੀਆਂ ਨਾਲ Auckland, Bay of Plenty, Hawkes Bay, Nelson, Wellington and Whangārei ‘ਚ ਟਰੈਫਿਕ ਜਾਮ ਕਰਕੇ ਪ੍ਰਦਰਸ਼ਨ ਕੀਤੇ ਗਏ ।
ਇਸ ਤੋੰ ਇਲਾਵਾ Christchurch ਦੀਆਂ ਸੜਕਾਂ ਤੇ ਵੀ ਪ੍ਰਦਰਸ਼ਨਕਾਰੀਆਂ ਵੱਲੋੰ ਪੈਦਲ ਰੋਸ ਮਾਰਚ ਕੀਤਾ ਗਿਆ ।ਦੱਸ ਦੇਈਏ ਕਿ ਨਿਊਜ਼ੀਲੈਂਡ ‘ਚ ਪਹਿਲੀ ਵਾਰ ਸੀ ਕਿ ਸਮੂਹਿਕ ਤੌਰ ਤੇ ਦੇਸ਼ ਭਰ ‘ਚ ਹਜ਼ਾਰਾਂ ਲੋਕ ਲਾਕਡਾਊਨ ਤੇ ਵੈਕਸੀਨ ਖਿਲਾਫ਼ ਸੜਕਾਂ ਤੇ ਉੱਤਰੇ ਹੋਣ,ਇਸ ਤੋੰ ਪਹਿਲਾਂ ਪਿਛਲੇ ਹਫਤੇ ਵੀ ਸਿਰਫ਼ ਆਕਲੈਂਡ ਤੇ ਵਲਿੰਗਟਨ ਚ ਪ੍ਰਦਰਸ਼ਨ ਦੇਖਣ ਨੂੰ ਮਿਲੇ ਸਨ ।
ਪ੍ਰਦਰਸ਼ਨਕਾਰੀਆਂ ਵੱਲੋੰ ਅੱਜ ਸਰਕਾਰ ਅੱਗੇ 4 ਮੁੱਖ ਮੰਗਾਂ ਰੱਖੀਆਂ ਗਈਆਂ । The Freedoms & Rights Coalition ਦੇ ਸੱਦੇ ਤੇ ਇਕੱਠੇ ਹੋਏ ਲੋਕਾਂ ਵੱਲੋੰ ਜਿੱਥੇ ਸਰਕਾਰ ਨੂੰ vaccination mandates ਦਾ ਨਿਯਮ ਹਟਾਉਣ ਦੀ ਮੰਗ ਕੀਤੀ ਗਈ ,ਉਥੇ ਹੀ traffic light system ਹਟਾਉਣ, ਆਕਲੈਂਡ ਦੇ ਬਾਰਡਰ ਖੋਲ੍ਹਣ ਤੇ ਨਿਊਜ਼ੀਲੈਂਡ ਭਰ ‘ਚ ਲੌਕਡਾਊਨ ਲੈਵਲ 1 ਲਗਾਉਣ ਦੀ ਮੰਗ ਕੀਤੀ ਗਈ ।