Home » ਟਾਰਾਨਾਕੀ ਤੋੰ ਬਾਅਦ ਹੁਣ ਟਾਪੂ ‘ਚ ਵੀ ਮਿਲਿਆ ਕੋਵਿਡ ਕੇਸ,ਹਰਕਤ ‘ਚ ਆਇਆ ਸਿਹਤ ਵਿਭਾਗ…
Health Home Page News New Zealand Local News NewZealand

ਟਾਰਾਨਾਕੀ ਤੋੰ ਬਾਅਦ ਹੁਣ ਟਾਪੂ ‘ਚ ਵੀ ਮਿਲਿਆ ਕੋਵਿਡ ਕੇਸ,ਹਰਕਤ ‘ਚ ਆਇਆ ਸਿਹਤ ਵਿਭਾਗ…

Spread the news

ਟਾਰਾਨਾਕੀ ਤੋੰ ਬਾਅਦ ਹੁਣ ਟਾਪੂ ‘ਚ ਕੋਵਿਡ ਕੇਸ ਦੀ ਪੁਸ਼ਟੀ ਕੀਤੀ ਗਈ ਹੈ ।ਮਨਿਸਟਰੀ ਆੱਫ ਹੈਲਥ ਵੱਲੋੰ ਦੱਸਿਆ ਗਿਆ ਹੈ ਕਿ ਕੋਵਿਡ ਪਾਜ਼ਿਟਿਵ ਵਿਅਕਤੀ ਵੱਲੋੰ ਵੀਰਵਾਰ ਨੂੰ ਟੈਸਟ ਕਰਵਾਇਆ ਗਿਆ ਸੀ,ਜਿਸਤੀ ਰਿਪੋਰਟ ਅੱਜ ਪਾਜ਼ਿਟਿਵ ਆਉਣ ਤੋੰ ਬਾਅਦ ਇਲਾਕੇ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ।ਟਾਪੂ ਦੇ ਮੇਅਰ David Trewavas ਵੱਲੋੰ ਲੋਕਾਂ ਨੂੰ ਜਲਦ ਤੋੰ ਜਲਦ ਵੈਕਸੀਨ ਲਗਵਾਉਣ ਤੇ ਲੋੜ ਪੈਣ ਤੇ ਟੈਸਟ ਕਰਵਾਉਣ ਦੀ ਅਪੀਲ ਵੀ ਕੀਤੀ ਗਈ ਹੈ ।

ਜਿਕਰਯੋਗ ਹੈ ਕਿ ਅੱਜ ਦੇਸ਼ ਭਰ ‘ਚ 175 ਨਵੇੰ ਕੇਸ ਸਾਹਮਣੇ ਆਏ ਹਨ ।ਟਾਰਾਨਾਕੀ ‘ਚ ਅੱਜ 5 ਹੋਰ ਨਵੇੰ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ,ਜਦੋੰਕਿ ਆਕਲੈਂਡ ‘ਚ 159 ,ਵਾਇਕਾਟੋ ‘ਚ 8,ਨੌਰਥਲੈੰਡ ‘ਚ 2 ਤੇ ਟਾਪੂ ‘ਚ ਇੱਕ ਕੇਸ ਦੀ ਪੁਸ਼ਟੀ ਕੀਤੀ ਗਈ ਹੈ ।

ਅੱਜ ਪ੍ਰੈੱਸ ਕਾਨਫਰੰਸ ‘ਚ ਦੱਸਿਆ ਗਿਆ ਹੈ ਕਿ ਹਸਪਤਾਲਾਂ ‘ਚ ਕੋਵਿਡ ਮਰੀਜ਼ਾਂ ਦੀ ਗਿਣਤੀ ਵੱਧ ਕੇ 93 ਤੱਕ ਪਹੁੰਚ ਗਈ ਹੈ ।ਹਸਪਤਾਲ ‘ਚ ਦਾਖਿਲ 20 ਲੋਕ ਅਜਿਹੇ ਵੀ ਦੱਸੇ ਗਏ ਹਨ ਜੋ ਵੈਕਸੀਨ ਦੀਆਂ ਦੋਵੇੰ ਡੋਜ਼ ਲਗਵਾ ਚੁੱਕੇ ਹਨ ।