ਨਿਊਜ਼ੀਲੈਂਡ ਭਰ ਦੇ ਸਕੂਲਾਂ ਤੇ ਡਿਸਟ੍ਰਿਕਟ ਹੈਲਥ ਬੋਰਡਾਂ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਕੋਵਿਡ ਵੈਕਸੀਨ ਦੀ ਘੱਟ ਤੋੰ ਘੱਟ ਇੱਕ ਡੋਜ਼ ਲਗਵਾਉਣ ਦੀ ਆਖਰੀ ਤਰੀਕ ਹੈ ।ਜਾਣਕਾਰੀ ਮੁਤਾਬਿਕ ਕੱਲ੍ਹ ਤੋੰ ਵੈਕਸੀਨ ਦੀ ਇੱਕ ਵੀ ਡੋਜ਼ ਨਾ ਲਗਵਾਉਣ ਵਾਲਿਆਂ ਨੂੰ ਕੰਮ ਕਰਨ ਦੀ ਇਜਾਜ਼ਤ ਨਹੀੰ ਦਿੱਤੀ ਜਾਵੇਗੀ ।
ਹੈਰਾਨੀ ਦੀ ਗੱਲ ਹੈ ਕਿ ਅੱਜ ਆਖਰੀ ਤਰੀਕ ਹੋਣ ਦੇ ਬਾਵਜੂਦ ਐਜੂਕੇਸ਼ਨ ਮਨਿਸਟਰੀ ਕੋਲ ਅਜੇ ਵੀ ਕੋਈ ਡਾਟਾ ਮੌਜੂਦ ਨਹੀੰ ਹੈ ,ਜਿਸਦੇ ਵਿੱਚ ਪਤਾ ਲੱਗ ਸਕੇ ਕਿ ਅਜੇ ਵੀ ਕਿੰਨੇ ਅਧਿਆਪਕ ਤੇ ਸਕੂਲ ਸਟਾਫ਼ ਮੈੰਬਰ ਹਨ ਜਿੰਨ੍ਹਾਂ ਵੱਲੋੰ ਵੈਕਸੀਨ ਦੀ ਇੱਕ ਵੀ ਡੋਜ਼ ਨਹੀੰ ਲਈ ਗਈ।
ਦੂਜੇ ਪਾਸੇ,ਡਿਸਟ੍ਰਿਕਟ ਹੈਲਥ ਬੋਰਡ ਦੇ ਡਾਟਾ ਦੇ ਮੁਤਾਬਿਕ ਦੇਸ਼ ਭਰ ‘ਚ ਅਜੇ ਵੀ 3 ਹਜ਼ਾਰ ਤੋਂ ਜਿਆਦਾ ਅਜਿਹਾ ਸਟਾਫ਼ ਹੈ ਜੋ ਅਜੇ ਵੀ ਵੈਕਸੀਨ ਲਗਵਾਉਣ ਨੂੰ ਤਰਜੀਹ ਨਹੀੰ ਦੇ ਰਿਹਾ ।
ਦੱਸਣਯੋਗ ਹੈ ਕਿ ਜੇਕਰ ਅੱਜ ਤੋੰ ਬਾਅਦ ਵੈਕਸੀਨ ਨਾ ਲਗਵਾਉਣ ਵਾਲੇ ਸਟਾਫ਼ ਨੂੰ ਸਕੂਲ ਜਾਂ ਫਿਰ ਡਿਸਟ੍ਰਿਕਟ ਹੈਲਥ ਬੋਰਡ ਕੰਮ ਕਰਨ ਦੀ ਇਜਾਜ਼ਤ ਨਹੀੰ ਦਿੰਦੇ ਤਾਂ ਅਜਿਹੇ ਕਰਮਚਾਰੀ ਇਸ ਫੈਸਲੇ ਵਿਰੁੱਧ ਕੋਈ ਐਕਸ਼ਨ ਵੀ ਉਲੀਕ ਸਕਦੇ ਹਨ ।