Home » ਮੁੜ ਟੁੱਟਿਆ ਨਿਊਜ਼ੀਲੈਂਡ ਦੇ ਕ੍ਰਿਕਟ ਵਿਸ਼ਵ ਜੇਤੂ ਬਣਨ ਦਾ ਸੁਪਨਾ,ਗੁਆਂਢੀ ਮੁਲਕ ਆਸਟ੍ਰੇਲੀਆ ਬਣਿਆ ਟੀ-20 ਵਿਸ਼ਵ ਜੇਤੂ…
Home Page News • New Zealand Local News • NewZealand • Sports • Sports • World Sports

ਮੁੜ ਟੁੱਟਿਆ ਨਿਊਜ਼ੀਲੈਂਡ ਦੇ ਕ੍ਰਿਕਟ ਵਿਸ਼ਵ ਜੇਤੂ ਬਣਨ ਦਾ ਸੁਪਨਾ,ਗੁਆਂਢੀ ਮੁਲਕ ਆਸਟ੍ਰੇਲੀਆ ਬਣਿਆ ਟੀ-20 ਵਿਸ਼ਵ ਜੇਤੂ…

Spread the news

ਨਿਊਜ਼ੀਲੈਂਡ ਕ੍ਰਿਕਟ ਟੀਮ ਦਾ ਵਿਸ਼ਵ ਜੇਤੂ ਬਣਨ ਦਾ ਸੁਪਨਾ ਇੱਕ ਵਾਰ ਫਿਰ ਗੁਆਂਢੀ ਮੁਲਕ ਆਸਟ੍ਰੇਲੀਆ ਨੇ ਤੋੜ ਦਿੱਤਾ ।ਆਸਟ੍ਰੇਲੀਆ ਨੇ ਟੀ-20 ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ‘ਚ ਨਿਊਜ਼ੀਲੈਂਡ ਨੂੰ ਹਰਾ ਕੇ ਪਹਿਲੀ ਵਾਰ ਟੀ-20 ਵਿਸ਼ਵ ਕੱਪ ਤੇ ਆਪਣਾ ਕਬਜ਼ਾ ਕੀਤਾ ।ਕੀਵੀ ਟੀਮ ਤੀਜੀ ਵਾਰ ਕਿਸੇ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚ ਕੇ ਖਿਤਾਬ ਜਿੱਤਣ ‘ਚ ਅਸਫਲ ਰਹੀ ਹੈ ।

ਨਿਊਜ਼ੀਲੈਂਡ ਕ੍ਰਿਕਟ ਟੀਮ ਇਸ ਤੋੰ ਪਹਿਲਾਂ ਸਾਲ 2015 ‘ਚ 50 ਓਵਰਾਂ ਦੇ ਵਿਸ਼ਵ ਕੱਪ ਦੇ ਫਾਈਨਲ ‘ਚ ਆਸਟ੍ਰੇਲੀਆ ਤੇ 2019 ਵਿਸ਼ਵ ਕੱਪ ਦੇ ਫਾਈਨਲ ‘ਚ ਇੰਗਲੈੰਡ ਹੱਥੋੰ ਹਾਰ ਗਈ ਸੀ ।

ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਪ੍ਰਸ਼ੰਸ਼ਕਾਂ ਵੱਲੋੰ ਨਿਊਜ਼ੀਲੈਂਡ ‘ਚ ਦੇਰ ਰਾਤ ਜਾਗ ਕੇ ਇਸ ਮੈਚ ਨੂੰ ਦੇਖਿਆ ਗਿਆ ।ਨਿਊਜ਼ੀਲੈਂਡ ਦੇ ਮੈਚ ਹਾਰਨ ਤੋੰ ਬਾਅਦ ਫੈਨਜ਼ ਮਾਯੂਸ ਵੀ ਨਜ਼ਰ ਆਏ,ਹਾਲਾਂਕਿ ਸ਼ੋਸ਼ਲ ਮੀਡੀਆ ਤੇ ਕ੍ਰਿਕਟ ਪ੍ਰੇਮੀਆਂ ਵੱਲੋੰ ਨਿਊਜ਼ੀਲੈਂਡ ਟੀਮ ਦੀ ਹੌਸਲਾ ਅਫਜਾਈ ਕਰਦਿਆਂ ਹਮੇਸ਼ਾ ਟੀਮ ਦੇ ਖਿਡਾਰੀਆਂ ਦੇ ਨਾਲ ਖੜੇ ਹੋਣ ਦਾ ਸਬੂਤ ਦਿੱਤਾ ਗਿਆ ।