Home » ਆਕਲੈਂਡ ਦੇ ਜਿਆਦਾਤਰ ਕੋਵਿਡ ਕੇਸ ਮਾਉਰੀ ਭਾਈਚਾਰੇ ਨਾਲ ਸੰਬੰਧਿਤ ,ਵੈਕਸੀਨ ਲਗਵਾਉਣ ‘ਚ ਵੀ ਸਭ ਤੋੰ ਪਿੱਛੇ….
Health Home Page News New Zealand Local News NewZealand

ਆਕਲੈਂਡ ਦੇ ਜਿਆਦਾਤਰ ਕੋਵਿਡ ਕੇਸ ਮਾਉਰੀ ਭਾਈਚਾਰੇ ਨਾਲ ਸੰਬੰਧਿਤ ,ਵੈਕਸੀਨ ਲਗਵਾਉਣ ‘ਚ ਵੀ ਸਭ ਤੋੰ ਪਿੱਛੇ….

Spread the news

ਆਕਲੈਂਡ ‘ਚ ਸਾਹਮਣੇ ਆ ਰਹੇ ਕੋਵਿਡ ਕੇਸ ਜਿਆਦਾਤਰ ਮਾਉਰੀ ਭਾਈਚਾਰੇ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ ।Director-General of Health Dr Ashley Bloomfield ਨੇ ਦੱਸਿਆ ਕਿ ਬੀਤੀ ਕੱਲ੍ਹ ਵੀ ਸਾਹਮਣੇ ਆਏ 173 ਕੇਸਾਂ ਚੋੰ 60 ਫੀਸਦੀ ਕੇਸ ਮਾਉਰੀ ਭਾਈਚਾਰੇ ਦੇ ਨਾਲ ਜੁੜੇ ਹੋਏ ਹਨ ।ਉਨ੍ਹਾਂ ਦੱਸਿਆ ਕਿ ਮਾਉਰੀ ਕਮਿਉਨਿਟੀ ‘ਚ ਵੈਕਸੀਨ ਦੀ ਘੱਟ ਰਫ਼ਤਾਰ ਵੀ ਇਸ ਪਿੱਛੇ ਵੱਡੀ ਵਜ੍ਹਾ ਹੈ ।

ਮਨਿਸਟਰੀ ਆੱਫ ਹੈਲਥ ਮੁਤਾਬਿਕ ਮਾਉਰੀ ਭਾਈਚਾਰੇ ਦੇ ਸਿਰਫ਼ 61 ਫੀਸਦੀ ਲੋਕਾਂ ਨੇ ਹੀ ਵੈਕਸੀਨ ਦੀਆਂ ਦੋਵੇੰ ਡੋਜ਼ ਲਗਵਾਈਆਂ ਹਨ,ਜਦੋਂਕਿ 77 ਫੀਸਦੀ ਲੋਕਾਂ ਨੇ ਸਿਰਫ਼ ਇੱਕ ਡੋਜ਼ ਲਗਵਾਈ ਹੈ ।

Papakura Marae chief executive officer Tony Kake ਨੇ ਵੀ ਦੱਸਿਆ ਹੈ ਕਿ Papakura Marae ਦੇ ਟੈਸਟਿੰਗ ਸੈੰਟਰ ‘ਚ ਵੀ ਹਰ ਰੋਜ਼ ਕੋਵਿਡ ਕੇਸ ਸਾਹਮਣੇ ਆ ਰਹੇ ਹਨ ।ਉਨ੍ਹਾਂ ਵੱਲੋੰ ਮਾਉਰੀ ਭਾਈਚਾਰੇ ਦੇ ਲੋਕਾਂ ਨੂੰ ਜਲਦ ਤੋੰ ਜਲਦ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਗਈ ਹੈ ।