Home » 27 ਸਾਲ ਬਾਅਦ ਨਿਊਜ਼ੀਲੈਂਡ ‘ਚ ਹੋਵੇਗਾ ਰੇਲਾਂ ਦਾ ਚੱਕਾ ਜਾਮ,ਤਨਖਾਹਾਂ ‘ਚ ਵਾਧੇ ਨੂੰ ਲੈ ਕੇ ਕਰਮਚਾਰੀ ਕਰਨਗੇ ਦੇਸ਼ ਵਿਆਪੀ ਹੜਤਾਲ…
Home Page News New Zealand Local News NewZealand Travel

27 ਸਾਲ ਬਾਅਦ ਨਿਊਜ਼ੀਲੈਂਡ ‘ਚ ਹੋਵੇਗਾ ਰੇਲਾਂ ਦਾ ਚੱਕਾ ਜਾਮ,ਤਨਖਾਹਾਂ ‘ਚ ਵਾਧੇ ਨੂੰ ਲੈ ਕੇ ਕਰਮਚਾਰੀ ਕਰਨਗੇ ਦੇਸ਼ ਵਿਆਪੀ ਹੜਤਾਲ…

Spread the news

ਤਨਖਾਹਾਂ ‘ਚ ਵਾਧੇ ਨੂੰ ਲੈਕੇ ਨਿਊਜ਼ੀਲੈਂਡ ਦੇ ਰੇਲਵੇ ਕਰਮਚਾਰੀਆਂ ਅਗਲੇ ਮਹੀਨੇ ਦੇਸ਼ ਵਿਆਪੀ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ ।Rail and Maritime Transport ਦੇ ਯੂਨੀਅਨ ਜਰਨਲ ਸੈਕਟਰੀ Wayne Butson ਨੇ ਦੱਸਿਆ ਕਿ ਕਰਮਚਾਰੀਆਂ ਵੱਲੋੰ ਵੋਟਿੰਗ ਰਾਹੀੰ ਲਏ ਗਏ ਫੈਸਲੇ ਦੇ ਤਹਿਤ 27 ਸਾਲ ਬਾਅਦ ਨਿਊਜ਼ੀਲੈਂਡ ਭਰ ‘ਚ ਰੇਲਾਂ ਦਾ ਚੱਕਾ ਜਾਮ ਹੋਵੇਗਾ ।ਉਨ੍ਹਾਂ ਦੱਸਿਆ ਕਿ ਕਰਮਚਾਰੀਆਂ ਵੱਲੋਂ ਤਨਖਾਹਾਂ ‘ਚ 8 ਫੀਸਦੀ ਵਾਧੇ ਦੀ ਮੰਗ ਕੀਤੀ ਜਾ ਰਹੀ ਹੈ ।

ਜਿਕਰਯੋਗ ਹੈ ਕਿ ਰੇਲਵੇ ਕਰਮਚਾਰੀਆਂ ਨੂੰ essential service ਦੇ ਤਹਿਤ ਹੜਤਾਲ ਤੋੰ ਪਹਿਲਾਂ 14 ਦਿਨ ਦਾ ਨੋਟਿਸ ਦੇਣਾ ਪਵੇਗਾ,ਜਿਸਦੇ ਚੱਲਦੇ ਹੜਤਾਲ ਦੀ ਤਰੀਕ ਅਜੇ ਤੈਅ ਨਹੀੰ ਕੀਤੀ ਗਈ ।ਨਿਊਜ਼ੀਲੈਂਡ ‘ਚ ਇਸ ਤੋੰ ਪਹਿਲਾਂ ਸਾਲ 1994 ‘ਚ ਹੜਤਾਲ ਦੇ ਚੱਲਦੇ ਦੇਸ਼ ਭਰ ‘ਚ ਰੇਲ ਸੇਵਾਵਾਂ ਬੰਦ ਰਹੀਆਂ ਸਨ ।

ਰੇਲਵੇ ਕਰਮਚਾਰੀਆਂ ਦੀ ਹੜਤਾਲ ਦੇ ਚੱਲਦੇ Interislander rail ferry Aratere , Auckland ਤੇ Wellington Metro systems ਪ੍ਰਭਾਵਿਤ ਹੋਣਗੇ ।ਯੂਨੀਅਨ ਦੇ ਬੁਲਾਰੇ ਨੇ ਦੱਸਿਆ ਕਿ ਜਲਦ ਹੀ ਹੜਤਾਲ ਦੀ ਤਰੀਕ ਦਾ ਐਲਾਨ ਕਰ ਦਿੱਤਾ ਜਾਵੇਗਾ ।ਉਨ੍ਹਾਂ ਦੱਸਿਆ ਕਿ ਹੜਤਾਲ ਦਸੰਬਰ ਦੇ ਪਹਿਲੇ ਜਾਂ ਦੂਜੇ ਹਫਤੇ ਹੋਵੇਗੀ ।