Home » ਨਿਊਜ਼ੀਲੈਂਡ ‘ਚ ਸਾਹਮਣੇ ਆਏ ਅੱਜ ਰਿਕਾਰਡ 222 ਕੋਵਿਡ ਕੇਸ,ਆਕਲੈਂਡ ‘ਚ ਕੋਵਿਡ ਨਾਲ 1 ਮੌਤ…
Health • Home Page News • New Zealand Local News • NewZealand

ਨਿਊਜ਼ੀਲੈਂਡ ‘ਚ ਸਾਹਮਣੇ ਆਏ ਅੱਜ ਰਿਕਾਰਡ 222 ਕੋਵਿਡ ਕੇਸ,ਆਕਲੈਂਡ ‘ਚ ਕੋਵਿਡ ਨਾਲ 1 ਮੌਤ…

Spread the news

ਨਿਊਜ਼ੀਲੈਂਡ ‘ਚ ਅੱਜ ਕੋਵਿਡ ਕੇਸਾਂ ਨੇ ਇੱਕ ਵਾਰ ਫਿਰ ਨਵਾਂ ਰਿਕਾਰਡ ਕਾਇਮ ਕੀਤਾ ਹੈ ।ਨਿਊਜ਼ੀਲੈਂਡ ‘ਚ ਅੱਜ ਕੋਵਿਡ ਦੇ 222 ਨਵੇੰ ਕੇਸ ਸਾਹਮਣੇ ਆਏ ।ਇਹ ਹੁਣ ਤੱਕ ਦਾ ਇੱਕ ਦਿਨ ‘ਚ ਸਭ ਤੋੰ ਵੱਧ ਕੇਸਾਂ ਦਾ ਅੰਕੜਾ ਵੀ ਹੈ ।ਅੱਜ ਆਕਲੈਂਡ ‘ਚ 70 ਸਾਲ ਦੇ ਇੱਕ ਵਿਅਕਤੀ ਦੀ ਵੀ ਕੋਵਿਡ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ।

ਅੱਜ ਆਕਲੈਂਡ ‘ਚ 197,ਵਾਇਕਾਟੋ ‘ਚ 20 ,ਵਾਇਰਾਰਾਪਾ ‘ਚ 2,ਲੇਕਸ ਡਿਸਟ੍ਰਿਕਟ ‘ਚ 2 ਤੇ ਨੌਰਥਲੈੰਡ ‘ਚ 1 ਕੇਸ ਦਰਜ ਕੀਤਾ ਗਿਆ । ਅੱਜ ਸਾਹਮਣੇ ਆਏ ਕੇਸਾਂ ‘ਚ 133 ਕੇਸ ਮਾਉਰੀ ਭਾਈਚਾਰੇ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ ।
ਜਿਕਰਯੋਗ ਹੈ ਕਿ ਕੱਲ੍ਹ ਸਰਕਾਰ ਵੱਲੋੰ ਆਕਲੈਂਡ ਦੇ ਬਾਰਡਰ ਖੋਲ੍ਹਣ ਸੰਬੰਧੀ ਐਲਾਨ ਕੀਤਾ ਜਾਣਾ ਹੈ ,ਪਰ ਉਸ ਤੋਂ ਪਹਿਲਾਂ ਅੱਜ ਰਿਕਾਰਡ ਕੇਸਾਂ ਨੇ ਸਿਹਤ ਵਿਭਾਗ ਦੀ ਚਿੰਤਾ ਜਰੂਰ ਵਧਾ ਦਿੱਤੀ ਹੈ ।ਅੱਜ ਰਾਤ ਤੋੰ ਵਾਇਕਾਟੋ ‘ਚ ਵੀ ਲਾਕਡਾਊਨ ਲੈਵਲ 3 ਹਟਾ ਕੇ ਲੈਵਲ 2 ਲਾਗੂ ਕਰ ਦਿੱਤਾ ਜਾਵੇਗਾ ।