ਵਾਇਕਾਟੋ ‘ਚ ਲਾਕਡਾਊਨ ਲੈਵਲ 2 ਤੋੰ ਬਾਅਦ ਲੋਕਾਂ ‘ਚ ਵੱਡੀ ਰਾਹਤ ਪਾਈ ਜਾ ਰਹੀ ਹੈ ।ਲੰਬੇ ਸਮਾਂ ਲਾਕਡਾਊਨ ਲੈਵਲ 3 ‘ਚ ਬੀਤਣ ਤੋੰ ਬਾਅਦ ਵਾਇਕਾਟੋ ‘ਚ ਲੋਕਾਂ ਅੰਦਰ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ।ਹਮਿਲਟਨ ਦੀ ਮੇਅਰ Paula Southgate ਨੇ ਕਿਹਾ ਕਿ ਲਾਕਡਾਊਨ ਲੈਵਲ 2 ਦੇ ਨਾਲ hospitality ਇੰਡਸਟਰੀ ਨੂੰ ਵੱਡੀ ਰਾਹਤ ਮਿਲੇਗੀ,ਕਿਉਂਕਿ ਲਾਕਡਾਊਨ ਨਾਲ ਸਭ ਤੋੰ ਨੁਕਸਾਨ ਰੈਸਟੋਰੇੰਟ,ਕੈਫੇ ਤੇ ਹੋਰ ਦੁਕਾਨਾਂ ਵਾਲਿਆਂ ਦਾ ਹੋਇਆ ਹੈ ।ਉਨ੍ਹਾਂ ਕਿਹਾ ਕਿ ਕ੍ਰਿਸਮਸ ਤੋੰ ਪਹਿਲਾਂ ਅਜਿਹਾ ਹੋਣਾ ਇਲਾਕੇ ਲਈ ਵੱਡੀ ਰਾਹਤ ਹੈ।
ਜਿਕਰਯੋਗ ਹੈ ਕਿ ਵਾਇਕਾਟੋ ‘ਚ ਲਗਭਗ 90 ਫੀਸਦੀ ਲੋਕ ਵੈਕਸੀਨ ਦੀ ਪਹਿਲੀ ਡੋਜ਼ ਲਗਵਾ ਚੁੱਕੇ ਹਨ ,ਜਦੋੰਕਿ 79 ਫੀਸਦੀ ਲੋਕਾਂ ਨੇ ਦੋਵੇਂ ਡੋਜ਼ ਲਗਵਾ ਲਈਆਂ ਹਨ ।
ਹੈਲਥ ਵਿਭਾਗ ਵੱਲੋੰ ਲੋਕਾਂ ਨੂੰ 2 ਮੀਟਰ ਦੀ ਦੂਰੀ ਬਣਾ ਕੇ ਰੱਖਣ ਤੇ ਪਬਲਿਕ ਟਰਾਂਸਪੋਰਟ ਤੇ ਭੀੜ ਵਾਲੀਆਂ ਜਗ੍ਹਾਵਾਂ ਤੇ ਮਾਸਕ ਪਾ ਕੇ ਰੱਖਣ ਦੀ ਅਪੀਲ ਕੀਤੀ ਗਈ ਹੈ ।ਇਸ ਦੇ ਨਾਲ ਹੀ ਲੋਕਾਂ ਨੂੰ ਕੋਵਿਡ ਟਰੈਸਰ ਐਪ ਦੀ ਵੀ ਵਰਤੋੰ ਲਾਜ਼ਮੀ ਕਰਨ ਦੀ ਅਪੀਲ ਵੀ ਕੀਤੀ ਗਈ ਹੈ ।