ਪ੍ਰਧਾਨਮੰਤਰੀ ਜੈਸਿੰਡਾ ਆਰਡਰਨ ਵੱਲੋੰ 15 ਦਸੰਬਰ ਤੋੰ ਆਕਲੈਂਡ ਦੇ ਬਾਰਡਰ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ ਹੈ ।ਪ੍ਰਧਾਨਮੰਤਰੀ ਨੇ ਦੱਸਿਆ ਕਿ ਕ੍ਰਿਸਮਸ ਤੋੰ ਪਹਿਲਾਂ ਬਾਰਡਰ ਖੋਲ੍ਹਣ ਨਾਲ ਲੋਕਾਂ ਨੂੰ ਖੁੱਲ੍ਹ ਕੇ ਇਸ ਤਿਉਹਾਰ ਨੂੰ ਮਨਾਉਣ ਦਾ ਮੌਕਾ ਮਿਲੇਗਾ ।ਅੱਜ ਪ੍ਰੈੱਸ ਕਾਨਫਰੰਸ ‘ਚ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 15 ਦਸੰਬਰ ਤੋੰ ਜਿਹੜੇ ਲੋਕਾਂ ਨੇ ਵੈਕਸੀਨ ਦੀਆਂ ਦੋਵੇੰ ਡੋਜ਼ ਲਗਵਾ ਲਈਆਂ ਹੋਣਗੀਆਂ ਉਹ ਬਿਨ੍ਹਾਂ ਕਿਸੇ ਮੁਸ਼ਕਿਲ ਦੇ ਕਿਤੇ ਵੀ ਜਾ ਆ ਸਕਣਗੇ,ਪਰ ਜਿਹੜੇ ਲੋਕ Fully Vaccinated ਨਹੀੰ ਹੋਣਗੇ
ਉਨ੍ਹਾਂ ਨੂੰ ਆਪਣੀ ਕੋਵਿਡ 19 ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਲਾਜ਼ਮੀ ਹੋਵੇਗੀ ।ਉਨ੍ਹਾਂ ਇਹ ਵੀ ਦੱਸਿਆ ਕਿ ਇਹ ਰਿਪੋਰਟ 72 ਘੰਟਿਆਂ ਤੋੰ ਪੁਰਾਣੀ ਨਹੀੰ ਹੋਣੀ ਚਾਹੀਦੀ ।
ਪ੍ਰਧਾਨ ਮੰਤਰੀ ਨੇ ਇੱਕ ਹੋਰ ਅਹਿਮ ਐਲਾਨ ਕਰਦਿਆਂ ਕਿਹਾ ਕਿ 29 ਨਵੰਬਤ ਤੋੰ ਬਾਅਦ ਕੋਵਿਡ ਟਰੈਫਿਕ ਲਾਈਟ ਸਿਸਟਮ ‘ਚ ਵੀ ਬਦਲਾਅ ਕੀਤਾ ਜਾਵੇਗਾ ।ਉਨ੍ਹਾਂ ਕਿਹਾ ਕਿ 29 ਨਵੰਬਰ ਤੱਕ ਆਕਲੈਂਡ ਦੀ 90 ਫੀਸਦੀ ਤੋੰ ਵੱਧ ਆਬਾਦੀ Fully Vaccinated ਹੋ ਜਾਵੇਗੀ,ਜਿਸਦੇ ਚੱਲਦੇ ਕਈ ਪਾਬੰਦੀਆਂ ‘ਚ ਢਿੱਲ ਦਿੱਤੀ ਜਾ ਸਕੇਗੀ ।