Home » ਭਾਰਤ ਦੇ ਦੌਰੇ ਤੇ ਗਈ ਨਿਊਜ਼ੀਲੈਂਡ ਕ੍ਰਿਕਟ ਟੀਮ ਦੀ ਖਰਾਬ ਸ਼ੁਰੂਆਤ,ਪਹਿਲੇ ਮੈਚ ‘ਚ ਮਿਲੀ ਹਾਰ…
Home Page News India Sports Sports Sports

ਭਾਰਤ ਦੇ ਦੌਰੇ ਤੇ ਗਈ ਨਿਊਜ਼ੀਲੈਂਡ ਕ੍ਰਿਕਟ ਟੀਮ ਦੀ ਖਰਾਬ ਸ਼ੁਰੂਆਤ,ਪਹਿਲੇ ਮੈਚ ‘ਚ ਮਿਲੀ ਹਾਰ…

Spread the news

ਭਾਰਤ ਦੌਰੇ ਤੇ ਗਈ ਨਿਊਜ਼ੀਲੈਂਡ ਕ੍ਰਿਕਟ ਟੀਮ ਨੂੰ 3 ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ‘ਚ ਹਾਰ ਦਾ ਮੂੰਹ ਦੇਖਣਾ ਪਿਆ।ਭਾਰਤੀ ਕ੍ਰਿਕਟ ਟੀਮ ਨੇ ਰੋਮਾਂਚਕ ਮੁਕਾਬਲੇ ‘ਚ ਨਿਊਜ਼ੀਲੈਂਡ ਨੂੰ 5 ਵਿਕਟਾਂ ਦੇ ਨਾਲ ਮਾਤ ਦਿੱਤੀ ।ਨਿਊਜ਼ੀਲੈਂਡ ਦੀ ਟੀਮ ਨੇ ਪਹਿਲਾਂ ਬੱਲਬਾਜੀ ਕਰਦਿਆਂ ਮਾਰਟਿਨ ਗੁਪਟਿਲ ਤੇ ਮਾਰਕ ਚੈਪਮੈਨ ਦੇ ਅਰਧ ਸੈੰਕੜਿਆਂ ਦੀ ਬਦੌਲਤ ਭਾਰਤ ਨੂੰ 20 ਓਵਰਾਂ ‘ਚ 165 ਦੌੜਾਂ ਦਾ ਟੀਚਾ ਦਿੱਤਾ ਸੀ।ਭਾਰਤੀ ਟੀਮ ਨੇ ਟੀਚੇ ਨੂੰ 2 ਗੇੰਦਾਂ ਬਾਕੀ ਰਹਿੰਦਿਆਂ ਹਾਸਿਲ ਕਰਕੇ ਸੀਰੀਜ਼ ਦੇ ਵਿੱਚ 1-0 ਦੀ ਲੀਡ ਹਾਸਿਲ ਕਰ ਲਈ ਹੈ ।

ਦੱਸ ਦੇਈਏ ਕਿ ਨਿਊਜ਼ੀਲੈਂਡ ਟੀਮ ਦੁਬਈ ‘ਚ ਵਿਸ਼ਵ ਕੱਪ ਦੀ ਸਮਾਪਤੀ ਤੋੰ ਬਾਅਦ ਸਿੱਧਾ ਭਾਰਤ ਪਹੁੰਚੀ ਸੀ ।ਭਾਰਤ ਦੌਰੇ ਤੇ ਕੀਵੀ ਟੀਮ 3 ਟੀ-20 ਤੇ 2 ਟੈਸਟ ਮੈਚ ਖੇਡੇਗੀ ।ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਵੱਲੋੰ ਟੀ-20 ਸੀਰੀਜ਼ ਤੋੰ ਆਰਾਮ ਲੈਣ ਦੇ ਚਲਦੇ ਟਿਮ ਸਾਊਥੀ ਵੱਲੋੰ ਨਿਊਜ਼ੀਲੈਂਡ ਟੀਮ ਦੀ ਕਪਤਾਨੀ ਕੀਤੀ ਜਾ ਰਹੀ ਹੈ ।ਨਿਊਜ਼ੀਲੈਂਡ ਤੇ ਭਾਰਤ ਵਿਚਾਲੇ ਦੂਜਾ ਮੈਚ ਸ਼ੁਕਰਵਾਰ ਨੂੰ ਖੇਡਿਆ ਜਾਵੇਗਾ ।