ਨਿਊਜ਼ੀਲੈਂਡ ‘ਚ ਕੋਵਿਡ ਵੈਕਸੀਨ ਤੋੰ ਟਾਲਾ ਵੱਟਣ ਵਾਲੇ ਲੋਕਾਂ ਨੂੰ ਆਉਣ ਵਾਲੇ ਦਿਨਾਂ ‘ਚ ਕਈ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।ਮੰਨਿਆ ਜਾ ਰਿਹਾ ਹੈ ਕਿ ਦਸੰਬਰ ਮਹੀਨੇ ਦੇ ਮੱਧ ਤੋੰ ਬਾਅਦ ਰੈਸਟੋਰੇਂਥ,ਕੈਫੇ ,ਬਾਰ ਤੇ ਹੋਰ ਕਈ ਜਗ੍ਹਾਵਾਂ ਤੇ ਵੈਕਸੀਨ ਪਾਸ ਨਾਲ ਹੀ ਦਾਖਿਲਾ ਮਿਲ ਸਕੇਗਾ ।
ਅਜਿਹਾ ਹੋਣ ਦੇ ਚੱਲਦੇ ਵੈਕਸੀਨ ਤੋੰ ਵਾਂਝੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਤੇ ਖਾਸ ਪ੍ਰੋਗਰਾਮਾਂ ‘ਚ ਸ਼ਿਰਕਤ ਕਰਨ ਤੋੰ ਵਾਂਝੇ ਹੋਣਾ ਪਵੇਗਾ ।Director-General of Health Dr Ashley Bloomfield ਨੇ ਵੀ ਇਸ ਸੰਬੰਧੀ ਇਸ਼ਾਰਾ ਕਰਦਿਆਂ ਦੱਸਿਆ ਕਿ ਵੈਕਸੀਨ ਪਾਸ ਲੋਕਾਂ ਲਈ ਆਜ਼ਾਦੀ ਦਾ ਕੰਮ ਕਰੇਗਾ ਤੇ ਜਿਹੜੇ ਲੋਕਾਂ ਕੋਲ ਵੈਕਸੀਨ ਪਾਸ ਨਹੀੰ ਹੋਵੇਗਾ ਉਨ੍ਹਾਂ ਦੀ ਆਜ਼ਾਦੀ ਨੂੰ ਠੱਲ ਵੀ ਜਰੂਰ ਪਵੇਗੀ ।
ਜਿਕਰਯੋਗ ਹੈ ਕਿ ਆਕਲੈਂਡ ਦੇ ਬਾਰਡਰ ਖੁੱਲਣ ਤੋੰ ਬਾਅਦ ਜਿੱਥੇ ਆਕਲੈਂਡ ਤੋੰ ਆਉਣ ਤੇ ਜਾਣ ਵਾਲੇ unvaccinated ਲੋਕਾਂ ਨੂੰ ਆਪਣੀ ਘੱਟ ਤੋੰ ਘੱਟ 72 ਘੰਟੇ ਪੁਰਾਣੀ ਕੋਵਿਡ ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਪਵੇਗੀ ,ਉਥੇ ਹੀ ਅਜਿਹਾ ਨਾ ਹੋਣ ਦੀ ਸੂਰਤ ‘ਚ ਉਨ੍ਹਾਂ ਨੂੰ ਪੁਲਿਸ ਵੱਲੋੰ ਫੜੇ ਜਾਣ ਤੇ 1000 ਡਾਲਰ ਦਾ ਜੁਰਮਾਨਾ ਕੀਤਾ ਜਾਵੇਗਾ ।ਆਕਲੈਂਡ ਦੇ ਬਾਰਡਰ ਖੁੱਲਣ ਤੋੰ ਬਾਅਦ ਪੁਲਿਸ ਕਿਸੇ ਵੀ ਜਗ੍ਹਾ ਤੇ ਨਾਕਾ ਲਗਾ ਕੇ ਅਜਿਹੀ ਚੈਕਿੰਗ ਕਰ ਸਕੇਗੀ ।