ਨਿਊਜ਼ੀਲੈਂਡ ਪੁਲਿਸ ਤੇ ਕਸਟਮ ਵਿਭਾਗ ਵੱਲੋੰ ਨਸ਼ੇ ਦੀ ਤਸਕਰੀ ਕਰਨ ਵਾਲੇ ਇੱਕ ਅੰਤਰਾਸ਼ਟਰੀ ਗਿਰੋਹ ਦਾ ਭਾਂਡਾ ਭੰਨਦਿਆਂ ਹੈਰਾਨੀਜਨਕ ਖੁਲਾਸੇ ਕੀਤੇ ਗਏ ਹਨ।ਨਿਊਜ਼ੀਲੈਂਡ ਪੁਲਿਸ ਵੱਲੋੰ ਆਕਲੈਂਡ ਦੇ ਅੰਤਰਰਾਸ਼ਟਰੀ ਏਅਰਪੋਰਟ ਤੇ ਕੰਮ ਕਰਨ ਵਾਲੇ 6 Baggage Handlers ਤੇ 8 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਬੀਤੀ ਕੱਲ੍ਹ ਆਕਲੈਂਡ ਅਦਾਲਤ ‘ਚ ਪੇਸ਼ ਕੀਤਾ ਗਿਆ,ਜਿਨ੍ਹਾਂ ‘ਚ ਕੁਝ ਔਰਤਾਂ ਵੀ ਦੱਸੀਆਂ ਜਾ ਰਹੀਆਂ ਹਨ ।
ਪੁਲਿਸ ਨੇ ਦੱਸਿਆ ਕਿ ਆਕਲੈਂਡ ਦੇ ਏਅਰਪੋਰਟ ਤੇ ਕੰਮ ਕਰਨ ਵਾਲੇ ਇਹ Baggage Handlers ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਰੋਹ ਨਾਲ ਜੁੜੇ ਹੋਏ ਹਨ ।ਪੁਲਿਸ ਮੁਤਾਬਿਕ ਫੜੇ ਗਏ Baggage Handlers ਨੇ ਬੀਤੇ ਕੁਝ ਮਹੀਨਿਆਂ ‘ਚ ਮਲੇਸ਼ੀਆ,ਲਾਸ ਏੰਜਲਸ ਤੇ ਕੁਝ ਹੋਰ ਜਗ੍ਹਾਵਾਂ ਤੋੰ ਆਈ ਨਸ਼ੇ ਦੀ ਖੇਪ ਨੂੰ ਨਿਊਜ਼ੀਲੈਂਡ ‘ਚ ਸਪਲਾਈ ਕੀਤਾ ਹੈ।ਉਨ੍ਹਾਂ ਦੱਸਿਆ ਕਿ ਬੈਗ ਹੈਂਡਲਰਸ ਦੀ ਮਦਦ ਨਾਕ ਫੜੇ ਗਏ ਬਾਕੀ ਲੋਕਾਂ ਤੱਕ ਨਸ਼ੇ ਦੀ ਖੇਪ ਪਹੁੰਚਦੀ ਸੀ ।
ਉਨ੍ਹਾਂ ਦੱਸਿਆ ਕਿ ਪਿਛਲੇ ਲਗਭਗ 1 ਸਾਲ ਦੌਰਾਨ ਇਹ ਗਿਰੋਹ ਨਿਊਜ਼ੀਲੈਂਡ ‘ਚ 250 ਕਿਲੋਗ੍ਰਾਮ ਤੋੰ ਵੀ ਜਿਆਦਾ ਮੈਥਮਫੈਟੇਮਾਈਨ ਡਰੱਗ ਦੀ ਤਸਕਰੀ ਕਰ ਚੁੱਕਿਆ ਹੈ ।
ਜਾਣਕਾਰੀ ਮੁਤਾਬਿਕ ਪੁਲਿਸ ਵੱਲੋੰ ਬੀਤੇ ਦਿਨੀਂ ਇਸ ਗਿਰੋਹ ਨਾਲ ਜੁੜੇ ਲੋਕਾਂ ਦੇ ਘਰਾਂ ਤੇ ਵੱਖ-ਵੱਖ ਟਿਕਾਣਿਆਂ ਤੇ ਰੇਡ ਮਾਰੀ ਗਈ ਸੀ ।ਇਸ ਦੌਰਾਨ ਪੁਲਿਸ ਵੱਲੋੰ 20 ਜਗ੍ਹਾਵਾਂ ਤੇ ਛਾਪੇਮਰੀ ਕਰਕੇ 5 ਲੱਖ ਡਾਲਰ ਤੋੰ ਵੱਧ ਨਗਦੀ ਤੇ ਕੁਝ ਹਥਿਆਰ ਵੀ ਬਰਾਮਦ ਕੀਤੇ ਗਏ ਹਨ ।ਪੁਲਿਸ ਵੱਲੋੰ ਛਾਪੇਮਾਰੀ ਦੌਰਾਨ ਹੀ 14 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਸੀ ।ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਤਸਕਰਾਂ ‘ਚ ਕੁਝ ਖਤਰਨਾਕ ਗੈੰਗ ਕਿੰਗ ਕੋਬਰਾਸ ਗੈੰਗ ਦੇ ਨਾਲ ਵੀ ਸੰਬੰਧ ਰੱਖਦੇ ਹਨ।ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇੰ ‘ਚ ਇਸ ਮਾਮਲੇ ਸੰਬੰਧੀ ਹੋਰ ਖੁਲਾਸੇ ਵੀ ਹੋ ਸਕਦੇ ਹਨ ।