Home » ਕੱਲ੍ਹ ਨਿਊਜ਼ੀਲੈਂਡ ‘ਚ ਕਿਸਾਨ ਮੁੜ ਬੋਲਣਗੇ ਹੱਲਾ ,ਦੇਸ਼ ਭਰ ‘ਚ ਹੋਵੇਗਾ ਸਰਕਾਰ ਖਿਲਾਫ਼ ਪ੍ਰਦਰਸ਼ਨ…
Home Page News • New Zealand Local News • NewZealand

ਕੱਲ੍ਹ ਨਿਊਜ਼ੀਲੈਂਡ ‘ਚ ਕਿਸਾਨ ਮੁੜ ਬੋਲਣਗੇ ਹੱਲਾ ,ਦੇਸ਼ ਭਰ ‘ਚ ਹੋਵੇਗਾ ਸਰਕਾਰ ਖਿਲਾਫ਼ ਪ੍ਰਦਰਸ਼ਨ…

Spread the news

ਨਿਊਜ਼ੀਲੈਂਡ ‘ਚ ਕੱਲ੍ਹ ਨੂੰ ਇੱਕ ਵਾਰ ਫਿਰ ਆਪਣੇ ਹੱਕਾਂ ਤੇ ਮੰਗਾਂ ਨੂੰ ਲੈ ਕੇ ਦੇਸ਼ ਦੇ ਕਿਸਾਨ ਸੜਕਾਂ ਤੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਨਗੇ ।Groundswell NZ ਵੱਲੋੰ ਦੇਸ਼ ਭਰ ਦੇ ਕਿਸਾਨਾਂ ਤੇ ਆਮ ਲੋਕਾਂ ਨੂੰ ਆਪੋ ਆਪਣੇ ਇਲਾਕਿਆਂ ‘ਚ ਇਕੱਠੇ ਹੋ ਕੇ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਗਈ ਹੈ ।ਕਿਸਾਨਾਂ ਵੱਲੋੰ ਇਸ ਪ੍ਰੋਟੈੱਸਟ ਨੂੰ “Mother Of All Protests” ਦਾ ਨਾਮ ਦਿੱਤਾ ਗਿਆ ਹੈ ।

ਜਿਕਰਯੋਗ ਹੈ ਕਿ ਸਰਕਾਰ ਦੇ Three Water Reforms ਪਾਲਿਸੀ ਨੂੰ ਲੈ ਕੇ ਕਿਸਾਨਾਂ ਵੱਲੋੰ ਇਤਰਾਜ਼ ਜਤਾਉੰਦਿਆਂ ਜੁਲਾਈ ਮਹੀਨੇ ‘ਚ ਵੀ ਇਤਿਹਾਸਕ ਪ੍ਰਦਰਸ਼ਨ ਕੀਤਾ ਗਿਆ ਸੀ ।ਉਸ ਪ੍ਰਦਰਸ਼ਨ ਤੋਂ ਬਾਅਦ ਸਰਕਾਰ ਵੱਲੋੰ ਕਿਸਾਨਾਂ ਨੂੰ ਗੱਲਬਾਤ ਕਰਕੇ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ,ਪਰ ਬਾਅਦ ਵਿੱਚ ਕੋਵਿਡ ਦੇ ਚੱਲਦੇ ਉਨ੍ਹਾਂ ਦੇ ਮਸਲਿਆਂ ਨੂੰ ਅਣਗੌਲਿਆਂ ਕਰ ਦਿੱਤਾ ਗਿਆ ।