Home » ਅੱਜ ਦੁਪਹਿਰ ਨੂੰ ਸੜਕਾਂ ਤੇ ਮੁੜ ਦਿਖੇਗਾ ਕਿਸਾਨੀ ਜੋਸ਼,Groundswell NZ ਵੱਲੋੰ ਦਿਸ਼ਾ ਨਿਰਦੇਸ਼ ਜਾਰੀ…
Home Page News New Zealand Local News NewZealand

ਅੱਜ ਦੁਪਹਿਰ ਨੂੰ ਸੜਕਾਂ ਤੇ ਮੁੜ ਦਿਖੇਗਾ ਕਿਸਾਨੀ ਜੋਸ਼,Groundswell NZ ਵੱਲੋੰ ਦਿਸ਼ਾ ਨਿਰਦੇਸ਼ ਜਾਰੀ…

Spread the news

ਅੱਜ ਨਿਊਜ਼ੀਲੈਂਡ ਭਰ ‘ਚ ਕਿਸਾਨ ਸੜਕਾਂ ਤੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਹਨ ।ਕਿਸਾਨਾਂ ਵੱਲੋੰ ਅੱਜ ‘Mother of all Protest’ ਦੇ ਨਾਮ ਹੇਠ ਦੇਸ਼ ਬਰ ‘ਚ 60 ਤੋੰ ਵੱਧ ਜਗ੍ਹਾਵਾਂ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ।ਕਿਸਾਨਾਂ ਦੀ ਸੰਸਥਾ Groundswell NZ ਵੱਲੋੱ ਪ੍ਰਦਰਸ਼ਨ ‘ਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਸੰਜਮ ‘ਚ ਰਹਿ ਕੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਗਈ ਹੈ ।

Groundswell NZ ਵੱਲੋੰ ਖਾਸ ਤੌਰ ਤੇ ਆਕਲੈਂਡ ‘ਚ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਕੋਵਿਡ ਦੇ ਕਾਇਦੇ ਕਾਨੂੰਨ ਦੇ ਮੁਤਾਬਿਕ ਪ੍ਰਦਰਸ਼ਨ ‘ਚ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਹੈ ।ਉਨ੍ਹਾਂ ਕਿਹਾ ਕਿ ਕੋਈ ਵੀ ਅਜਿਹੀ ਹਰਕਤ ਨਾ ਕੀਤੀ ਜਾਵੇ ਜਿਸਾ ਦਾ ਕੋਈ ਗਲਤ ਅਸਰ ਲੋਕਾਂ ਤੇ ਦੇਖਣ ਨੂੰ ਮਿਲੇ ।

Groundswell NZ ਦੇ ਬੁਲਾਰਿਆਂ ਨੇ ਦੱਸਿਆ ਕਿ ਰੋਸ ਪ੍ਰਦਰਸ਼ਨ ਦੁਪਹਿਰ 1 ਵਜੇ ਸ਼ੁਰੂ ਹੋਣਗੇ ।ਉਨ੍ਹਾਂ ਕਿਹਾ ਕਿ ਇਹ ਲੜਾਈ ਕਿਸਾਨਾਂ ਦੇ ਹੱਕਾਂ ਦੀ ਲੜਾਈ ਹੈ ਤੇ ਕਿਸਾਨ 3 Water Reform ਪਾਲਿਸੀ ਦੇ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ ਜਾ ਰਹੇ ਹਨ ,ਸੋ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਸ਼ਾਤਮਈ ਢੰਗ ਨਾਲ ਪ੍ਰਦਰਸ਼ਨ ‘ਚ ਹਿੱਸਾ ਲੈ ਕੇ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ‘ਚ ਸਾਥ ਦਿੱਤਾ ਜਾਵੇ ।