Home » ਹਾਕਸ ਬੇਅ ‘ਚ ਵੀ ਸਾਹਮਣੇ ਆਇਆ ਕੋਵਿਡ ਕੇਸ,ਆਕਲੈੰਡ ਨਾਲ ਜੁੜੇ ਕੇਸ ਦੇ ਤਾਰ.
Health • Home Page News • New Zealand Local News • NewZealand

ਹਾਕਸ ਬੇਅ ‘ਚ ਵੀ ਸਾਹਮਣੇ ਆਇਆ ਕੋਵਿਡ ਕੇਸ,ਆਕਲੈੰਡ ਨਾਲ ਜੁੜੇ ਕੇਸ ਦੇ ਤਾਰ.

Spread the news

ਬੀਤੀ ਕੱਲ੍ਹ ਹਾਕਸ ਬੇਅ ‘ਚ ਇੱਕ ਕੋਵਿਡ ਦਾ ਮਾਮਲਾ ਸਾਹਮਣੇ ਆਇਆ ਹੈ ।ਜਾਣਕਾਰੀ ਮੁਤਾਬਿਕ ਕੋਵਿਡਗ੍ਰਸਤ ਵਿਅਕਤੀ ਕੁਝ ਦਿਨ ਪਹਿਲਾਂ ਆਕਲੈਂਡ ‘ਚ ਕੁਝ ਕੰਮ ਦੇ ਸਿਲਸਿਲੇ ਲਈ ਆਇਆ ਸੀ ਤੇ ਇਸ ਸਮੇਂ ਹਾਕਸ ਬੇਅ ‘ਚ ਆਈਸੋਲੇਟ ਸੀ ।

ਹਾਕਸ ਬੇਅ ਡਿਸਟ੍ਰਿਕਟ ਹੈਲਥ ਬੋਰਡ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਆਕਲੈਂਡ ‘ਚ ਜਾਣ ਦੀ ਇਜਾਜ਼ਤ ਮਿਲੀ ਹੋਈ ਸੀ ।ਉਨ੍ਹਾਂ ਦੱਸਿਆ ਕਿ ਫਿਲਹਾਲ Location of Intrest ਦੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ ।

ਹਾਕਸ ਬੇਅ ‘ਚ ਸਾਹਮਣੇ ਆਏ ਕੇਸ ਬਾਰੇ ਅੱਜ ਮਨਿਸਟਰੀ ਆਫ ਹੈਲਥ ਵੱਲੋੰ ਦੁਪਿਹਰ ਦੀ ਪ੍ਰੈੱਸ ਕਾਨਫਰੰਸ ‘ਚ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾਵੇਗੀ ।ਜਿਕਰਯੋਗ ਹੈ ਕਿ ਕੋਵਿਡ ਕੇਸਾਂ ਦਾ ਲਗਾਤਾਰ ਵੱਖ-ਵੱਖ ਇਲਾਕਿਆਂ ‘ਚ ਸਾਹਮਣੇ ਆਉਣਾ ਸਿਹਤ ਵਿਭਾਗ ਲਈ ਚਿੰਤਾ ਦਾ ਵਿਸ਼ਾ ਬਣਦਾ ਨਜਰ ਆ ਰਿਹਾ ਹੈ ।