Home » ਰਾਜਧਾਨੀ ਵੈਲਿੰਗਟਨ ‘ਚ ਕੋਵਿਡ ਦੀ ਦਸਤਕ ਦੇ ਚੱਲਦੇ ਅਲਰਟ ਜਾਰੀ…
Health Home Page News New Zealand Local News NewZealand

ਰਾਜਧਾਨੀ ਵੈਲਿੰਗਟਨ ‘ਚ ਕੋਵਿਡ ਦੀ ਦਸਤਕ ਦੇ ਚੱਲਦੇ ਅਲਰਟ ਜਾਰੀ…

Spread the news

ਦੇਸ਼ ਦੀ ਰਾਜਧਾਨੀ ਵੈਲਿੰਗਟਨ ‘ਚ ਕੋਵਿਡ ਦੀ ਦਸਤਕ ਤੋੰ ਬਾਅਦ ਲੋਕਾਂ ਨੂੰ ਸਾਵਧਾਨੀਆਂ ਵਰਤਣ ਲਈ ਅਪੀਲ ਕੀਤੀ ਗਈ ਹੈ ।Wellington Mayor Andy Foster ਨੇ ਕਿਹਾ ਕਿ ਸਥਿਤੀ ਜਿਆਦਾ ਚਿੰਤਾ ਕਰਨ ਵਾਲੀ ਨਹੀੰ ਹੈ ,ਪਰ ਫਿਰ ਵੀ ਸਾਨੂੰ ਹਰ ਤਰ੍ਹਾਂ ਦੀਆਂ ਸਥਿਤੀਆਂ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ।ਉਨ੍ਹਾਂ ਕਿਹਾ ਕਿ ਵਲਿੰਗਟਨ ‘ਚ ਵੈਕਸੀਨੇਸ਼ਨ ਨੂੰ ਲੈ ਕੇ ਉਹ ਸੰਤੁਸ਼ਟ ਹਨ ਤੇ ਹਾਈ ਵੈਕਸੀਨੇਸ਼ਨ ਰੇਟ ਦੇ ਚੱਲਦੇ ਕੋਵਿਡ ਦੇ ਫੈਲਣ ਦਾ ਖਤਰਾ ਵੀ ਘੱਟ ਹੀ ਹੈ ।

ਮਨਿਸਟਰੀ ਆਫ ਹੈਲਥ ਦੇ ਅੰਕਡ਼ਿਆਂ ਮੁਤਾਬਿਕ Capital & Coast District Health Board ਦੇ ਅਧੀਨ ਆਉੰਦੇ 12 ਸਾਲ ਤੋੰ ਵੱਧ ਉਮਰ ਦੇ 94 ਫੀਸਦੀ ਲੋਕ ਇੱਕ ਡੋਜ਼ ਲਗਵਾ ਚੁੱਕੇ ਹਨ ,ਜਦੋੰ ਕਿ 88 ਫੀਸਦੀ ਆਬਾਦੀ ਇਸ ਵੇਲੇ Fully Vaccinated ਦੱਸੀ ਜਾ ਰਹੀ ਹੈ ।

ਜ਼ਿਕਰਯੋਗ ਹੈ ਕਿ ਵਲਿੰਗਟਨ ਦੇ ਵਿੱਚ ਲਗਾਤਾਰ ਦੂਜੇ ਦਿਨ ਕੋਵਿਡ ਕੇਸ ਸਾਹਮਣੇ ਆਉਣ ਤੋਂ ਬਾਅਦ ਕੁਝ ਟੈਸਟਿੰਗ ਸੈਂਟਰ ਖੋਲ੍ਹ ਦਿੱਤੇ ਗਏ ਹਨ ।ਸਿਹਤ ਵਿਭਾਗ ਵੱਲੋਂ Locationa of Intrest ਤੇ Visit ਕਰਨ ਵਾਲਿਆਂ ਨੂੰ ਆਪਣੇ ਟੈਸਟ ਕਰਵਾਉਣ ਦੀ ਅਪੀਲ ਜ਼ਰੂਰ ਕੀਤੀ ਗਈ ਹੈ ।