ਨਿਊਜ਼ੀਲੈਂਡ ‘ਚ ਪਰਿਵਾਰਕ ਹਿੰਸਾ ਦੇ ਮਾਮਲਿਆਂ ‘ਚ ਤੇਜ਼ੀ ਨਾਲ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ ।ਨਿਊਜ਼ੀਲੈਂਡ ਪੁਲਿਸ ਵਿਭਾਗ ਵੱਲੋਂ ਜਾਰੀ ਕੀਤੇ ਗਏ ਆਪਣੇ ਸਾਲਾਨਾ ਅੰਕੜਿਆਂ ਵਿਚ ਦੱਸਿਆ ਗਿਆ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਹਰ 4 ਮਿੰਟ ਬਾਅਦ ਪਰਿਵਾਰਕ ਹਿੰਸਾ ਦਾ ਮਾਮਲਾ ਸਾਹਮਣੇ ਆ ਰਿਹਾ ਹੈ ।
ਪੁਲਿਸ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਕ ਪਿਛਲੇ ਸਾਲ ਨਿਊਜ਼ੀਲੈਂਡ ਪੁਲੀਸ ਵੱਲੋਂ 1,55,000 ਪਰਿਵਾਰਕ ਹਿੰਸਾ ਦੇ ਮਸਲੇ ਸਾਹਮਣੇ ਆਉਣ ਦੀ ਗੱਲ ਆਖੀ ਗਈ ਹੈ ।Police Commissioner Andrew Coster ਨੇ ਮੌਜੂਦਾ ਅੰਕੜਿਆਂ ਨੂੰ ਮੰਦਭਾਗਾ ਦੱਸਦਿਆਂ ਆਖਿਆ ਕਿ ਪੁਲੀਸ ਪਰਿਵਾਰਕ ਹਿੰਸਾ ਦੇ ਮਾਮਲਿਆਂ ਨੂੰ ਨਜਿੱਠਣ ਲਈ ਲਗਾਤਾਰ ਉਪਰਾਲੇ ਕਰਦੀ ਰਹਿੰਦੀ ਹੈ ।
ਹਾਲਾਂਕਿ, ਇਹ ਵੀ ਤੱਥ ਸਾਹਮਣੇ ਆਏ ਹਨ ਕਿ ਪਰਿਵਾਰਕ ਹਿੰਸਾ ਦੇ ਮਾਮਲਿਆਂ ਚ ਅਕਸਰ ਹੀ ਪੁਲੀਸ ਮੌਕੇ ਤੇ ਪਹੁੰਚਣ ਚ ਦੇਰੀ ਕਰ ਦਿੰਦੀ ਹੈ ।ਇਸ ਸਾਲ 57 ਸਿਰਫ਼ ਫ਼ੀਸਦੀ ਲੋਕਾਂ ਨੇ ਹੀ ਪਰਿਵਾਰਕ ਹਿੰਸਾ ਮਾਮਲਿਆਂ ‘ਚ ਪੁਲੀਸ ਦੀ ਕਾਰਗੁਜ਼ਾਰੀ ਤੇ ਤਸੱਲੀ ਪ੍ਰਗਟ ਕੀਤੀ ਹੈ ,ਜੋ ਕਿ ਪਿਛਲੇ ਸਾਲ ਦੇ ਨਾਲੋਂ 5 ਫੀਸਦੀ ਘੱਟ ਹੈ ।