Home » ਸਾਬਕਾ CM ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਐਲਾਨ, ਕਿਹਾ- ‘ਪਟਿਆਲਾ ਤੋਂ ਹੀ ਲੜ੍ਹਾਂਗਾ ਚੋਣ’…
Home Page News India India News

ਸਾਬਕਾ CM ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਐਲਾਨ, ਕਿਹਾ- ‘ਪਟਿਆਲਾ ਤੋਂ ਹੀ ਲੜ੍ਹਾਂਗਾ ਚੋਣ’…

Spread the news

ਮੁੱਖ ਮੰਤਰੀ ਦੀ ਕੁਰਸੀ ਖੁੱਸਣ ਤੋਂ ਬਾਅਦ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕਰ ਚੁੱਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਇੱਕ ਵੱਡਾ ਐਲਾਨ ਕੀਤਾ ਗਿਆ ਹੈ। ਦਰਅਸਲ, ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨ ਕਰਦਿਆਂ ਕਿਹਾ ਗਿਆ ਹੈ ਕਿ ਉਹ ਪਟਿਆਲਾ ਤੋਂ ਚੋਣਾਂ ਲੜਨਗੇ।

Captain Amarinder singh on elections
Captain Amarinder singh on elections

ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੋਸ਼ਲ ਮੀਡੀਆ ‘ਤੇ ‘ਪੰਜਾਬ ਦਾ ਕੈਪਟਨ’ ਨਾਮ ਦਾ ਇੱਕ ਨਵਾਂ ਪੇਜ਼ ਬਣਾਇਆ ਗਿਆ ਹੈ। ਇਸ ਪੇਜ਼ ‘ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ । 

ਜਿਸ ਵਿੱਚ ਉਨ੍ਹਾਂ ਨੇ ਐਲਾਨ ਕਰਦਿਆਂ ਕਿਹਾ ਕਿ ‘ਮੈਂ ਪਟਿਆਲਾ ਤੋਂ ਹੀ ਚੋਣ ਲੜ੍ਹਾਂਗਾ, ਪਟਿਆਲਾ 400 ਸਾਲਾਂ ਤੋਂ ਸਾਡੇ ਨਾਲ ਰਿਹਾ ਹੈ ਅਤੇ ਮੈਂ ਸਿੱਧੂ ਦੀ ਖ਼ਾਤਰ ਉਨ੍ਹਾਂ ਨੂੰ ਛੱਡਣ ਵਾਲਾ ਨਹੀਂ ਹਾਂ।”