ਕਪਤਾਨ ਰੋਹਿਤ ਸ਼ਰਮਾ ਦੇ ਧਮਾਕੇਦਾਰ ਅਰਧ ਸੈਂਕੜੇ ਤੇ ਅਕਸ਼ਰ ਪਟੇਲ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਭਾਰਤ ਨੇ ਨਿਊਜ਼ੀਲੈਂਡ ਨੂੰ ਤੀਜੇ ਤੇ ਆਖਰੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਐਤਵਾਰ ਨੂੰ ਇੱਥੇ 73 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ ਕਲੀਨ ਸਵੀਪ ਕੀਤਾ। ਰੋਹਿਤ ਸ਼ਰਮਾ ਨੇ ਲਗਾਤਾਰ ਤੀਜੇ ਮੈਚ ਵਿਚ ਟਾਸ ਜਿੱਤਿਆ ਪਰ ਇਸ ਵਾਰ ਉਨ੍ਹਾਂ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ 7 ਵਿਕਟਾਂ ‘ਤੇ 184 ਦੌੜਾਂ ਬਣਾਈਆਂ ਤੇ ਫਿਰ ਨਿਊਜ਼ੀਲੈਂਡ ਨੂੰ 17.2 ਓਵਰਾਂ ‘ਚ 111 ਦੌੜਾਂ ‘ਤੇ ਢੇਰ ਕਰ ਦਿੱਤਾ। ਭਾਰਤ ਨੇ ਜੈਪੁਰ ਵਿਚ ਪਹਿਲਾ ਮੈਚ ਪੰਜ ਵਿਕਟਾਂ ਨਾਲ ਜਿੱਤਿਆ ਤੇ ਰਾਂਚੀ ਵਿਚ ਦੂਜਾ ਮੈਚ ਸੱਤ ਵਿਕਟਾਂ ਨਾਲ ਜਿੱਤਿਆ ਸੀ।

ਭਾਰਤੀ ਦੇ ਪਿੱਛਲੇ ਬੱਲੇਬਾਜ਼ਾਂ ਨੇ ਆਖਰੀ ਪੰਜ ਓਵਰਾਂ ਵਿਚ 50 ਦੌੜਾਂ ਬਣਾਈਆਂ। ਅਕਸ਼ਰ (ਤਿੰਨ ਓਵਰਾਂ ਵਿਚ 9 ਦੌੜਾਂ ‘ਤੇ ਤਿੰਨ ਵਿਕਟਾਂ) ਦੇ ਸਾਹਮਣੇ ਨਿਊਜ਼ੀਲੈਂਡ ਦੇ ਬੱਲੇਬਾਜ਼ ਕਮਜ਼ੋਰ ਨਜ਼ਰ ਆਏ। ਮਾਰਟਿਨ ਗੁਪਟਿਲ ਨੇ ਸ਼ੁਰੂ ਵਿਚ ਜੀਵਨਦਾਨ ਮਿਲਣ ਤੋਂ ਬਾਅਦ 36 ਗੇਂਦਾਂ ‘ਤੇ ਚਾਰ ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ 51 ਦੌੜਾਂ ਬਣਾਈਆਂ। ਨਿਊਜ਼ੀਲੈਂਡ ਦੇ ਕੇਵਲ ਤਿੰਨ ਬੱਲੇਬਾਜ਼ ਦੋਹਰੇ ਅੰਕ ਵਿਚ ਪਹੁੰਚੇ। ਹਰਸ਼ਲ ਪਟੇਲ (ਤਿੰਨ ਓਵਰਾਂ ਵਿਚ 26 ਦੌੜਾਂ ‘ਤੇ 2 ਵਿਕਟਾਂ) ਨੇ ਫਿਰ ਤੋਂ ਵਿਕਟ ਹਾਸਲ ਕਰਨ ਦਾ ਹੁਨਰ ਦਿਖਾਇਆ। ਦੀਪਕ ਨੇ 26 ਦੌੜਾਂ ‘ਤੇ 1 ਵਿਕਟ ਹਾਸਲ ਕੀਤੀ।


ਨਿਊਜ਼ੀਲੈਂਡ :- ਮਾਰਟਿਨ ਗੁਪਟਿਲ, ਡੇਰਿਲ ਮਿਸ਼ੇਲ, ਮਾਰਕ ਚੈਪਮੈਨ, ਗਲੇਨ ਫਿਲਿਪਸ, ਟਿਮ ਸੇਫਰਟ (ਵਿਕਟਕੀਪਰ), ਜਿੰਮੀ ਨੀਸ਼ਮ, ਮਿਸ਼ੇਲ ਸੈਂਟਨਰ (ਕਪਤਾਨ), ਐਡਮ ਮਿਲਨੇ, ਲਾਕੀ ਫਰਗਿਊਸਨ, ਈਸ਼ ਸੋਢੀ, ਟ੍ਰੇਂਟ ਬੋਲਟ।
ਭਾਰਤ :- ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਵੈਂਕਟੇਸ਼ ਅਈਅਰ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ, ਸ਼੍ਰੇਅਸ ਅਈਅਰ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਦੀਪਕ ਚਾਹਰ, ਹਰਸ਼ਲ ਪਟੇਲ, ਯੁਜਵੇਂਦਰ ਚਾਹਲ।