Home » ਵੈਲਿੰਗਟਨ ਪੰਜਾਬੀ ਖੇਡ ਅਤੇ ਸੱਭਿਆਚਾਰਿਕ ਕਲੱਬ ਵੱਲੋਂ ਕਰਵਾਏ ਕ੍ਰਿਕਟ ਮੁਕਾਬਲੇ ਸਫਲਤਾਪੂਰਵਕ ਸੰਪੰਨ…
Home Page News New Zealand Local News NewZealand Sports Sports

ਵੈਲਿੰਗਟਨ ਪੰਜਾਬੀ ਖੇਡ ਅਤੇ ਸੱਭਿਆਚਾਰਿਕ ਕਲੱਬ ਵੱਲੋਂ ਕਰਵਾਏ ਕ੍ਰਿਕਟ ਮੁਕਾਬਲੇ ਸਫਲਤਾਪੂਰਵਕ ਸੰਪੰਨ…

Spread the news

ਲਿੰਗਟਨ, 22 ਨਵੰਬਰ 2021 (ਸੋਮਵਾਰ): ਬੀਤੇ ਲੇਬਰ ਵੀਕਐਂਡ ‘ਤੇ ਵੈਲਿੰਗਟਨ ਪੰਜਾਬੀ ਖੇਡ ਅਤੇ ਸੱਭਿਆਚਾਰਿਕ ਕਲੱਬ ਵੱਲੋਂ “ਵੈਲਿੰਗਟਨ ਟੀ-20 ਚੈਂਪਿਅਨਸ਼ਿਪ 2021” ਦੇ ਕ੍ਰਿਕਟ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਕੁੱਲ੍ਹ ਅੱਠ ਸਥਾਨਕ ਟੀਮਾਂ ਨੇ ਹਿੱਸਾ ਲਿਆ।

ਮੌਸਮ ਦੀ ਖ਼ਰਾਬੀ ਕਾਰਨ ਇਸ ਕ੍ਰਿਕਟ ਲੜੀ ਦਾ ਆਖ਼ਰੀ ਮੁਕਾਬਲਾ ਬੀਤੇ ਕੱਲ੍ਹ ਫ੍ਰੇਸਰ ਪਾਰਕ ਟਾਇਟਾ ਵਿੱਚ ਵਾਰੀਅਰਜ਼ ਅਤੇ ਸਿੱਖ ਸਪੋਰਟਸ ਦੇ ਦਰਮਿਆਨ ਖੇਡਿਆ ਗਿਆ। ਫ਼ਾਈਨਲ ਮੁਕਾਬਲੇ ‘ਚ ਵਾਰੀਅਰਜ਼ ਨੇ ਸ਼ਾਨਦਾਰ ਖੇਡ ਦਾ ਪਰਦਰਸ਼ਨ ਕਰਦਿਆਂ “ਵੈਲਿੰਗਟਨ ਟੀ-20 ਚੈਂਪਿਅਨਸ਼ਿਪ 2021” ਦਾ ਖ਼ਿਤਾਬ ਆਪਣੇ ਨਾਮ ਕੀਤਾ।

ਕਲੱਬ ਵੱਲੋਂ ਜੇਤੂ ਟੀਮ ਵਾਰੀਅਰਜ਼ ਨੂੰ ਸਨਮਾਨ ਚਿੰਨ੍, ਮੈਡਲ ਤੇ $1100 ਅਤੇ ਉੱਪ ਜੇਤੂ ਟੀਮ ਸਿੱਖ ਸਪੋਰਟਸ ਨੂੰ ਸਨਮਾਨ ਚਿੰਨ੍ਹ ਤੇ $550 ਦੇ ਨਕਦ ਇਨਾਮ ਨਾਲ ਨਿਵਾਜਿਆ ਗਿਆ।

ਇਸ ਤੋਂ ਇਲਾਵਾ ਟੂਰਨਾਮੈਂਟ ਦੇ ਬਿਹਤਰੀਨ ਗੇਂਦਬਾਜ਼ ਮੋਹਿਤ ਅਰੋੜਾ ਨੂੰ ਸਨਮਾਨ ਚਿੰਨ੍ਹ + $100.

ਬੱਲੇਬਾਜ਼ ਅਮਨ ਭੱਟੀ ਨੂੰ ਸਨਮਾਨ ਚਿੰਨ੍ਹ, ਕ੍ਰਿਕਟ ਬੈੱਟ +$200 ਦੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ।


ਜਿਕਰਯੋਗ ਹੈ ਕਿ ਵੈਲਿੰਗਟਨ ਪੰਜਾਬੀ ਖੇਡ ਅਤੇ ਸੱਭਿਆਚਾਰਿਕ ਕਲੱਬ ਨੇ ਸਥਾਨਕ ਕ੍ਰਿਕਟ ਟੀਮਾਂ ਦੇ ਸਹਿਯੋਗ ਨਾਲ ਪਹਿਲਾ ਕ੍ਰਿਕਟ ਟੂਰਨਾਮੈਂਟ ਉਲੀਕਿਆ ਜੋ ਕਿ ਸਫਲਤਾਪੂਰਵਕ ਸੰਪੰਨ ਹੋਇਆ, ਕਲੱਬ ਭਵਿੱਖ ਵਿੱਚ ਵੀ ਉਸਾਰੂ ਖੇਡ, ਸੱਭਿਆਚਾਰ ਅਤੇ ਸਮਾਜਿਕ ਗਤੀਵਿਧੀਆਂ ਲਈ ਵਚਨਬੱਧ ਹੈ।

ਕਲੱਬ ਵੱਲੋਂ ਤਮਾਮ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ । ਕਲੱਬ ਬਾਬਤ ਹੋਰ ਜਾਣਕਾਰੀ ਲਈ ਗੁਰਪ੍ਰੀਤ ਸਿੰਘ 0210657640, ਦਲੇਰ ਸਿੰਘ 0272443336, ਹਰਵਿੰਦਰ ਸਿੰਘ 0211360364 ‘ਤੇ ਸੰਪਰਕ ਕਰ ਸਕਦੇ ਹੋ।