Home » ਇੰਡੋ ਸਪਾਇਸ ਵਾਲੇ ਤੀਰਥ ਸਿੰਘ ਅਟਵਾਲ ਨੂੰ ਸਦਮਾ, ਸਹੁਰਾ ਸਾਹਿਬ ਤਰਸੇਮ ਸਿੰਘ ਦਾ ਦੇਹਾਂਤ
Health Home Page News

ਇੰਡੋ ਸਪਾਇਸ ਵਾਲੇ ਤੀਰਥ ਸਿੰਘ ਅਟਵਾਲ ਨੂੰ ਸਦਮਾ, ਸਹੁਰਾ ਸਾਹਿਬ ਤਰਸੇਮ ਸਿੰਘ ਦਾ ਦੇਹਾਂਤ

Spread the news

ਆਕਲੈਂਡ (ਬਲਜਿੰਦਰ ਸਿੰਘ)ਨਿਊਜ਼ੀਲੈਂਡ ਵਸਦੇ ਭਾਰਤੀ ਖਾਸ ਕਰ ਪੰਜਾਬੀ ਭਾਈਚਾਰੇ ਲਈ ਸ਼ੋਕਮਈ ਸਮਾਚਾਰ ਹੈ ਕਿ ਇੰਡੋ-ਸਪਾਇਸ ਵਾਲੇ ਤੀਰਥ ਸਿੰਘ ਅਟਵਾਲ ਦੇ ਸਹੁਰਾ ਸਾਹਿਬ ਸ:ਤਰਸੇਮ ਸਿੰਘ ਬੀਤੇ ਕੱਲ ਸ਼ਾਮ ਸਵਰਗਵਾਸ ਹੋ ਗਏ।

ਸ:ਤਰਸੇਮ ਸਿੰਘ 1987 ਤੋ ਨਿਊਜ਼ੀਲੈਂਡ ‘ਚ ਰਹਿ ਰਹੇ ਸਨ ਉਹਨਾਂ ਦਾ ਜੱਦੀ ਪਿੰਡ ਬੰਡਾਲਾ ਮਾਹੀ ਜਿਲ੍ਹਾਂ ਹੁਸ਼ਿਆਰਪੁਰ ਸੀ।ਉਹ ਆਪਣੇ ਪਿੱਛੇ ਧਰਮ ਪਤਨੀ ਗੁਰਦੀਪ ਕੌਰ, ਦੋ ਪੁੱਤਰ ਇੰਦਰ ਪੰਮਾ,ਜੋਰਾ ਸਿੰਘ ਪੰਮਾ ਦੋ ਬੇਟੀਆਂ ਭੁਪਿੰਦਰ ਕੌਰ ਪਤਨੀ ਸੋਨੀ ਬੋਦਲ,ਬਲਜੀਤ ਕੌਰ ਪਤਨੀ ਤੀਰਥ ਸਿੰਘ ਅਟਵਾਲ ਛੱਡ ਗਏ ਹਨ।

ਸ: ਤਰਸੇਮ ਸਿੰਘ ਜੀ ਦੇ ਅੰਤਿਮ ਸੰਸਕਾਰ ਸਬੰਧੀ ਜਾਣਕਾਰੀ ਬਾਅਦ ਵਿੱਚ ਸਾਂਝੀ ਕੀਤੀ ਜਾਵੇਗੀ।ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਤੀਰਥ ਸਿੰਘ ਅਟਵਾਲ ਨਾਲ 0212146760 ਤੇ ਸਪੰਰਕ ਕੀਤਾ ਜਾ ਸਕਦਾ ਹੈ।