ਆਕਲੈਂਡ ਕੌੰਸਲ ਵੱਲੋੰ ਆਪਣੇ ਚੁਣੇ ਹੋਏ ਮੈੰਬਰਾਂ ਨੂੰ ਕੋਵਿਡ ਵੈਕਸੀਨ ਲਗਵਾਉਣ ਲਈ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ।ਆਕਲੈਂਡ ਕੌੰਸਲ ਦੇ ਅਧਿਕਾਰੀਆਂ ਨੇ ਕਿਹਾ ਕਿ ਜਿਹੜੇ ਮੈੰਬਰ ਦਸੰਬਰ ਮਹੀਨੇ ਦੇ ਪਹਿਲੇ ਹਫਤੇ ਤੱਕ ਵੈਕਸੀਨ ਨਹੀੰ ਲਗਵਾਉਣਗੇ ਉਨ੍ਹਾਂ ਨੁੰ ਦਫਤਰ ‘ਚ ਆ ਕੇ ਕੰਮ ਕਰਨ ਦੀ ਇਜਾਜ਼ਤ ਨਹੀੰ ਦਿੱਤੀ ਜਾਵੇਗੀ ।
ਹਾਲਾਂਕਿ ,ਦੱਸਿਆ ਜਾ ਰਿਹਾ ਹੈ ਕਿ ਆਕਲੈੰਡ ਕੌਂਸਲ ਦੇ ਚੁਣੇ ਹੋਏ ਮੈੰਬਰਾਂ ਚੋੰ 91 ਫੀਸਦੀ ਮੈੰਬਰ ਕੋਵਿਡ ਵੈਕਸੀਨ ਦੀ ਘੱਟੋ-ਘੱਟ ਇੱਕ ਡੋਜ਼ ਲੈ ਚੁੱਕੇ ਹਨ ।
ਆਕਲੈਂਡ ਦੇ ਮੇਅਰ ਫਿੱਲ ਗੌਫ ਨੇ ਦੱਸਿਆ ਕਿ ਇਸ ਫੈਸਲੇ ਸੰਬੰਧੀ ਰਾਏਸ਼ੁਮਾਰੀ ਕਰਾਈ ਜਾ ਰਹੀ ਹੈ ਤਵ ਜਲਦ ਹੀ ਨਵੇੰ ਨਿਯਮ ਲਾਗੂ ਕਰ ਦਿੱਤੇ ਜਾਣਗੇ ।ਉਨ੍ਹਾਂ ਦੱਸਿਆ ਕਿ ਜਿਹੜੇ ਮੈੰਬਰ ਵੈਕਸੀਨ ਦੀਆਂ ਦੋਵੇੰ ਡੋਜ਼ ਨਹੀੰ ਲੈਣਗੇ ਉਨ੍ਹਾਂ ਨੂੰ ਆਨਲਾਈਨ ਕੰਮ ਕਰਨ ਦੀ ਇਜਾਜ਼ਤ ਜਰੂਰ ਦਿੱਤੀ ਜਾਵੇਗੀ,ਪਰ ਉਹ ਕਿਸੇ ਵੀ ਮੀਟਿੰਗ ਜਾਂ ਫਿਰ ਦਫਤਰ ‘ਚ ਆ ਕੇ ਕੰਮ ਨਹੀਂ ਕਰ ਸਕਣਗੇ ।
ਉਨ੍ਹਾਂ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋਣ ਦੇ ਨਾਤੇ ਸਾਡੇ ਸਭ ਤੋਂ ਪਹਿਲਾਂ ਫਰਜ਼ ਬਣਦਾ ਹੈ ਕਿ ਵੈਕਸੀਨ ਲਗਵਾ ਕਿ ਅਸੀੰ ਲੋਕਾਂ ਨੂੰ ਵੀ ਵੈਕਸੀਨ ਲਗਵਾਉਣ ਦਾ ਸੁਨੇਹਾ ਦੇਈਏ ।