ਨਿਊਜ਼ੀਲੈਂਡ ਨੂੰ 2025 ਤੱਕ ਸਿਗਰਟਨੋਸ਼ੀ ਤੋੰ ਰਹਿਤ ਕਰਨ ਲਈ ਸਰਕਾਰ ਵੱਲੋੰ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ।ਇਸੇ ਸਿਲਸਿਲੇ ਤਹਿਤ ਇਸ ਐਤਵਾਰ ਤੋੰ ਕਾਰਾਂ ਦੇ ਵਿੱਚ 18 ਤੋੰ ਘੱਟ ਉਮਰ ਦੇ ਬੱਚਿਆਂ ਸਾਹਮਣੇ ਸਿਗਰਟ ਪੀਣਾ ਕਾਨੂੰਨੀ ਤੌਰ ਤੇ ਜੁਰਮ ਮੰਨਿਆ ਜਾਵੇਗਾ ।
ਸਰਕਾਰ ਵੱਲੋੰ ਇਸ ਸੰਬੰਦੀ ਪਿਛਲੇ ਸਾਲ ਬਿੱਲ ਪਾਰਲੀਮੈੰਟ ‘ਚ ਪਾਸ ਕੀਤਾ ਗਿਆ ਸੀ ।ਦੱਸਿਆ ਜਾ ਰਿਹਾ ਹੈ ਕਿ 28 ਨਵੰਬਰ ਤੋੰ ਹਰ ਕਾਰ ਚਾਲਕ ਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਨਾਂ ਤਾਂ ਕਾਰ ‘ਚ ਬੱਚਿਆਂ ਸਾਹਮਣੇ ਸਿਗਰਟ ਪੀਤੀ ਜਾਵੇ ਤੇ ਨਾਂ ਹੀ ਕਾਰ ‘ਚ ਬੱਚਿਆਂ ਸਾਹਮਣੇ ਸਿਗਰਟ ਪ੍ਰੋਡਕਟ ਹੀ ਰੱਖੇ ਜਾਣ ।
ਨਵੇੰ ਕਾਨੂੰਨ ਦੇ ਤਹਿਤ ਜੇਕਰ ਕੋਈ ਅਜਿਹਾ ਜੁਰਮ ਕਰਦਾ ਫੜਿਆ ਜਾਂਦਾ ਹੈ ਤਾਂ ਪੁਲਿਸ ਵੱਲੋੰ ਉਸਨੂੰ ਘੱਟ ਤੋੰ ਘੱਟ 50 ਡਾਲਰ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ ।ਜਿਕਰਯੋਗ ਹੈ ਕਿ ਸਰਕਾਰ ਦਾ ਤਰਕ ਹੈ ਕਿ ਬੱਚਿਆਂ ਸਾਹਮਣੇ ਸਿਗਰਟਨੋਸ਼ੀ ਕਰਨ ਨਾਲ ਉਨ੍ਹਾਂ ਅੰਦਰ ਵੀ ਇਸ ਨੂੰ ਲੈ ਕੇ ਉਤਸੁਕਤਾ ਪੈਦਾ ਹੁੰਦੀ ਹੈ ।ਇਸੇ ਦੇ ਤਹਿਤ ਬੱਚੇ ਵੱਡੀ ਗਿਣਤੀ ‘ਚ ਸਿਗਰਟ ਪੀਣ ਦੇ ਆਦੀ ਹੋ ਰਹੇ ਹਨ ।