ਨਖ਼ਾਹਾਂ ‘ਚ ਵਾਧੇ ਨੂੰ ਲੈ ਕੇ ਨਿਊਜ਼ੀਲੈਂਡ ਰੇਲਵੇ ਦੇ ਕਰਮਚਾਰੀਆਂ ਨੇ ਕੀਤੀ ਜਾ ਰਹੀ ਹੜਤਾਲ ਸਬੰਧੀ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ ।ਅੱਜ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਿਕ South Island Rail ਅਤੇ Maritime Transport Union ਦੇ ਮੈੰਬਰ16 ਦਸੰਬਰ ਨੂੰ ਹੜਤਾਲ ਕਰਨਗੇ ,ਜਦੋੰਕਿ North Island union ਦੇ ਮੈੰਬਰ 17 ਦਸੰਬਰ ਨੂੰ ਹੜਤਾਲ ਕਰਨਗੇ ।ਰੇਲਵੇ ਦਾ ਕੰਟਰੋਲ ਸਿਸਟਮ North Island ‘ਚ ਹੋਣ ਦੇ ਕਾਰਨ South Island ‘ਚ 17 ਦਸੰਬਰ ਨੂੰ ਵੀ ਰੇਲ ਸੇਵਾਵਾਂ ਠੱਪ ਰਹਿਣਗੀਆਂ ।
1994 ਤੋਂ ਬਾਅਦ ਪਹਿਲੀ ਵਾਰ ਪੂਰੀ ਤਰਾਂ ਠੱਪ ਕੀਤੀਆਂ ਜਾ ਰਹੀਆਂ ਰੇਲ ਸੇਵਾਵਾਂ ਦਾ ਅਸਰ Interislander rail ferry, Aratere, Auckland ਤੇ Wellington ਮੈਟਰੋ ਰੇਲ ਸਿਸਟਮ ਤੇ ਵੀ ਦੇਖਣ ਨੂੰ ਮਿਲੇਗਾ ।
Maritime Transport Union ਵੱਲੋੰ ਬੀਤੇ ਦਿਨੀਂ ਵੋਟਿੰਗ ਰਾਹੀਂ ਕੀਤੇ ਗਏ ਫੈਸਲੇ ਦੇ ਤਹਿਤ ਤਨਖ਼ਾਹਾਂ ਚ ਵਾਧੇ ਨੂੰ ਲੈ ਕੇ ਦੇਸ਼ ਵਿਆਪੀ ਹੜਤਾਲ ਕਰਨ ਦਾ ਐਲਾਨ ਕੀਤਾ ਸੀ ।ਰੇਲਵੇ ਕਰਮਚਾਰੀਆਂ ਵੱਲੋੰ ਆਪਣੀਆਂ ਤਨਖਾਹਾਂ ‘ਚ 8 ਫੀਸਦੀ ਵਾਧੇ ਦੀ ਮੰਗ ਕੀਤੀ ਜਾ ਰਹੀ ਹੈ ।ਨਿਊਜ਼ੀਲੈਂਡ ‘ਚ ਦੇਸ਼ ਵਿਆਪੀ ਰੇਲ ਸੇਵਾਵਾਂ 1994 ਤੋੰ ਬਾਅਦ ਅਗਲੇ ਮਹੀਨੇ ਪਹਿਲੀ ਵਾਰ ਠੱਪ ਹੋਣਗੀਆਂ ।