Home » ਵੈਕਸੀਨ ਪਾਸ ਦੀ ਵਰਤੋੰ ਨੂੰ ਲੈ ਕੇ ਪ੍ਰਧਾਨਮੰਤਰੀ ਤੇ ਸਿਹਤ ਮੰਤਰ‍ਾਲੇ ਦੇ ਵੱਖ ਵੱਖ ਬਿਆਨ ਆਏ ਸਾਹਮਣੇ…
Health Home Page News New Zealand Local News NewZealand

ਵੈਕਸੀਨ ਪਾਸ ਦੀ ਵਰਤੋੰ ਨੂੰ ਲੈ ਕੇ ਪ੍ਰਧਾਨਮੰਤਰੀ ਤੇ ਸਿਹਤ ਮੰਤਰ‍ਾਲੇ ਦੇ ਵੱਖ ਵੱਖ ਬਿਆਨ ਆਏ ਸਾਹਮਣੇ…

Spread the news

ਵੈਕਸੀਨ ਪਾਸ ਦੀ ਵਰਤੋੰ ਨੂੰ ਲੈ ਕੇ ਪ੍ਰਧਾਨਮੰਤਰੀ ਜੈਸਿੰਡਾ ਆਰਡਰਨ ਤੇ ਮਨਿਸਟਰੀ ਆਫ ਹੈਲਥ ਦੇ ਵੱਖ-ਵੱਖ ਬਿਆਨ ਸਾਹਮਣੇ ਆਏ ਹਨ।ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਪ੍ਰਧਾਨਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਵੈਕਸੀਨ ਪਾਸ ਨੂੰ ਸਕੈਨ ਕਰਨ ਦੀ ਜ਼ਰੂਰਤ ਨਹੀਂ ਪਵੇਗੀ ।

ਉਨ੍ਹਾਂ ਕਿਹਾ ਕਿ ਕਾਰੋਬਾਰੀ ਅਦਾਰੇ ਇਸ ਨੂੰ ਆਈਡੀ ਦੀ ਤਰ੍ਹਾਂ ਚੈੱਕ ਕਰਨਗੇ ।ਪ੍ਰਧਾਨਮੰਤਰੀ ਦੇ ਇਸ ਬਿਆਨ ਨਾਲ ਮਨਿਸਟਰੀ ਆਫ ਹੈਲਥ ਨੇ ਅਸਹਿਮਤੀ ਜਤਾਉਂਦਿਆਂ ਕਿਹਾ ਹੈ ਕਿ ਅਜਿਹਾ ਨਹੀੰ ਹੋਵੇਗਾ ਤੇ ਵੈਕਸੀਨ ਪਾਸ ਨੂੰ ਸਕੈਨ ਕਰਨ ਤੇ ਹੀ ਕਿਸੇ ਵੀ ਅਦਾਰੇ ‘ਚ ਦਾਖਿਲਾ ਮਿਲੇਗਾ ।

ਪ੍ਰਧਾਨਮੰਤਰੀ ਤੇ ਸਿਹਤ ਮੰਤਰਾਲੇ ਦੇ ਵੱਖ ਵੱਖ ਬਿਆਨਾਂ ਦੇ ਚਲਦੇ ਹੁਣ ਦੇਖਣਾ ਹੋਵੇਗਾ ਕਿ ਵੈਕਸੀਨ ਪਾਸ ਦੀ ਵਰਤੋੰ ਕਿਵੇਂ ਕੀਤੀ ਜਾਵੇਗੀ ।ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 1.47 ਮਿਲੀਅਨ ਲੋਕਾਂ ਵੱਲੋੰ ਆਪਣੇ ਵੈਕਸੀਨ ਪਾਸ ਡਾਊਨਲੋਡ ਕਰ ਲਏ ਗਏ ਹਨ।

ਇਸ ਮੁਤਾਬਿਕ 42 ਫੀਸਦੀ Fully vaccinated ਲੋਕਾਂ ਨੇ ਆਪਣੇ ਵੈਕਸੀਨ ਪਾਸ ਡਾਊਨਲੋਡ ਕਰ ਲਏ ਹਨ।ਵੈਕਸੀਨ ਪਾਸ ਦੀ ਵਰਤੋੰ 3 ਦਸੰਬਰ ਤੋੰ ਪੂਰੇ ਦੇਸ਼ ਵਿੱਚ ਸ਼ੁਰੂ ਹੋਵੇਗੀ,ਪਰ ਵੀਰਵਾਰ ਤੋਂ ਇਸ ਦਾ ਟਰਾਇਲ ਆਕਲੈਂਡ ਦੇ ਹੇਅਰ ਸੈਲੂਨਾਂ ਤੇ ਸ਼ੁਰੂ ਕੀਤਾ ਜਾ ਰਿਹਾ ਹੈ ।