Home » ਵੈਕਸੀਨ ਲੈਣ ਦੇ ਬਾਵਜੂਦ ਅੰਤਰਰਾਸ਼ਟਰੀ ਵਿਦਿਆਰਥੀ ਵੈਕਸੀਨ ਪਾਸ ਹਾਸਿਲ ਕਰਨ ਤੋੰ ਵਾਂਝੇ,ਜਾਣੋ ਅਸਲ ਵਜ੍ਹਾ…
Health Home Page News New Zealand Local News NewZealand

ਵੈਕਸੀਨ ਲੈਣ ਦੇ ਬਾਵਜੂਦ ਅੰਤਰਰਾਸ਼ਟਰੀ ਵਿਦਿਆਰਥੀ ਵੈਕਸੀਨ ਪਾਸ ਹਾਸਿਲ ਕਰਨ ਤੋੰ ਵਾਂਝੇ,ਜਾਣੋ ਅਸਲ ਵਜ੍ਹਾ…

Spread the news

ਵੈਕਸੀਨ ਪਾਸ ਨੂੰ ਲੈ ਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਮਾਈਗ੍ਰੈੰਟ ਵਰਕਰਾਂ ਵੱਲੋੰ ਸਰਕਾਰ ਨੂੰ ਇਤਰਾਜ਼ ਦਰਜ ਕਰਵਾਇਆ ਗਿਆ ਹੈ ।ਦੱਸਿਆ ਜਾ ਰਿਹਾ ਹੈ ਕਿ ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ਦੇ ਬਾਵਜੂਦ ਅੰਤਰਰਾਸ਼ਟਰੀ ਵਿਦਿਆਰਥੀ ਤੇ ਮਾਈਗਰੈਂਟ ਵਰਕਰ ਵੈਕਸੀਨ ਪਾਸ ਹਾਸਿਲ ਨਹੀੰ ਕਰ ਸਕਦੇ ।

ਦੱਸਿਆ ਜਾ ਰਿਹਾ ਹੈ ਕਿ ਵੈਕਸੀਨ ਪਾਸ ਹਾਸਿਲ ਕਰਨ ਸਮੇੰ ਸਿਸਟਮ ਅੰਤਰਰਾਸ਼ਟਰੀ ਪਾਸਪੋਰਟ ਨਹੀੰ accept ਕਰ ਰਿਹਾ ,ਜਿਸਦੇ ਚੱਲਦੇ Fully Vaccinate ਹੋਣ ਦੇ ਬਾਵਜੂਦ ਅੰਤਰਰਾਸ਼ਟਰੀ ਵਿਦਿਆਰਥੀ ਤੇ ਮਾਈਗਰੈਂਟ ਵਰਕਰ ਆਪਣਾ ਵੈਕਸੀਨ ਪਾਸ ਹਾਸਿਲ ਨਹੀਂ ਕਰ ਸਕਦੇ ।ਇਹ ਦਿੱਕਤ ਅਜਿਹੇ ਵਿਦਿਆਰਥੀਆਂ ਨੂੰ ਆ ਰਹੀ ਹੈ ਜਿਨ੍ਹਾਂ ਕੋਲ ਨਿਊਜ਼ੀਲੈਂਡ ਦਾ ਡਰਾਈਵਿੰਗ ਲਾਇਸੈਂਸ ਨਹੀੰ ਹੈ ।

New Zealand International Student Association ਦੀ ਪ੍ਰੈਜੀਡੈਂਟ Afiqah Ramizi ਨੇ ਦੱਸਿਆ ਕਿ ਇਹ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਸਰਾਸਰ ਧੱਕਾ ਹੈ ।ਉਨ੍ਹਾਂ ਕਿਹਾ ਕਿ ਇੰਝ ਲੱਗ ਰਿਹਾ ਹੈ ਕਿ ਸਰਕਾਰ ਸਰ ਨੂੰ ਇਸ ਮੁਲਕ ਦੇ ਵਾਸੀ ਹੀ ਨਹੀਂ ਸਮਝ ਰਹੀ ।

ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰ ਨੂੰ ਵੈਕਸੀਨ ਪਾਸ ਬਣਾਉਣ ਲਈ ਅੰਤਰਰਾਸ਼ਟਰੀ ਪਾਸਪੋਰਟ ਨੂੰ ਵੀ ਵੈਰੀਫਕੇਸ਼ਨ ਵਜੋੰ ਮਾਨਤਾ ਦੇਣੀ ਚਾਹੀਦੀ ਹੈ ।ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਤੇ ਮਾਈਗਰੈੰਟ ਵਰਕਰਾਂ ਨੂੰ ਫੁਲੀ ਵੈਕਸੀਨੇਟ ਹੋਣ ਦੇ ਬਾਵਜੂਦ ਵੀ ਕਈ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ ।