ਵਿਰੋਧੀ ਧਿਰ ਨੈਸ਼ਨਲ ਪਾਰਟੀ ਵੱਲੋਂ ਆਸਟ੍ਰੇਲੀਆ ਦੇ ਨਾਲ ਕੁਆਰਨਟੀਨ ਮੁਕਤ ਫਲਾਈਟਾਂ ਦੀ ਮੁੜ ਤੋੰ ਸ਼ੁਰੂਆਤ ਕਰਨ ਦੀ ਮੰਗ ਕੀਤੀ ਗਈ ਹੈ ।ਵਿਰੋਧੀ ਧਿਰ ਦੀ ਨੇਤਾ ਜੁਡਿਥ ਕੋਲਿੰਸ ਨੇ ਕਿਹਾ ਕਿ ਕ੍ਰਿਸਮਸ ਤੋੰ ਬਾਅਦ ਸਰਕਾਰ ਨੂੰ Fully Vaccinated ਤੇ ਕੋਵਿਡ ਨੈਗੇਟਿਵ ਲੋਕਾਂ ਲਈ ਆਸਟ੍ਰੇਲੀਆ ਤੋੰ ਕੁਆਰਨਟੀਨ ਫਰੀ ਫਲਾਈਟਾਂ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ।
ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕੋਵਿਡ ਨੈਗਟਿਵ ਹਨ ਉਹ ਕੋਵਿਡ ਕਿਵੇਂ ਫੈਲਾ ਸਕਦੇ ਹਨ ,ਇਹ ਸਮਝ ਤੋੰ ਬਾਹਰ ਹੇੈ।ਵਿਰੋਧੀ ਧਿਰ ਦੀ ਨੇਤਾ ਨੇ ਕਿਹਾ ਕਿ ਸਰਕਾਰ ਨੂੰ ਹੁਣ ਅੰਤਰਰਾਸ਼ਟਰੀ ਬਾਰਡਰ ਖੋਲ੍ਹਣ ਵੱਲ ਕਦਮ ਚੁੱਕਣੇ ਚਾਹੀਦੇ ਹਨ ।
ਵਿਰੋਧੀ ਧਿਰ ਦੀ ਇਸ ਮੰਗ ਨੂੰ ਨਕਾਰਦਿਆਂ ਕੋਵਿਡ ਮਾਮਲਿਆਂ ਦੇ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਅਜਿਹਾ ਅਜੇ ਸੰਭਵ ਨਹੀੰ ਹੈ ।ਉਨ੍ਹਾਂ ਕਿਹਾ ਕਿ ਦੇਸ਼ ‘ਚ ਲਗਾਤਾਰ ਕਮਿਉਨਟੀ ਕੇਸਾਂ ਦੀ ਗਿਣਤੀ ਵਧ ਰਹੀ ਹੈ ਤੇ ਅਸੀਂ ਅੰਤਰਰਾਸ਼ਟਰੀ ਬਾਰਡਰ ਖੋਲ੍ਹ ਕੇ ਹੋਰ ਕੋਈ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੇ ।ਉਨ੍ਹਾਂ ਕਿਹਾ ਕਿ ਸਰਕਾਰ ਦਾ ਇਸ ਸਮੇਂ ਮਕਸਦ ਕਮਿਊਨਟੀ ਕੇਸਾਂ ਨੂੰ ਰੋਕਣਾ ਤੇ ਦੇਸ਼ ਨੂੰ ਫੁਲੀ ਵੈਕਸੀਨੇਟ ਕਰਨਾ ਹੈ ।ਉਨ੍ਹਾਂ ਇਹ ਵੀ ਕਿਹਾ ਕਿ ਅੰਤਰਰਾਸ਼ਟਰੀ ਵਾਡਰਾ ਨੂੰ ਖੋਲ੍ਹਣ ਸਬੰਧੀ ਸਰਕਾਰ ਵੱਲੋਂ ਆਪਣੀ ਨੀਤੀ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ ।
ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਬਾਰਡਰ ਖੋਲ੍ਹਣ ਦੇ ਮੁੱਦੇ ਤੇ ਵਿਰੋਧੀ ਧਿਰ ਲਗਾਤਾਰ ਸਰਕਾਰ ਨੂੰ ਘੇਰ ਰਹੀ ਹੈ ।ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਵੱਲੋੰ ਵੀ ਵਿਰੋਧੀ ਧਿਰ ਦੀ ਮੰਗ ਨੂੰ ਹਾਲ ਦੀ ਘੜੀ ਬੇਲੋੜਾ ਦੱਸਿਆ ਗਿਆ ਹੈ