Home » ਨਿਊਜ਼ੀਲੈਂਡ ਦੇ ਅੰਤਰਰਾਸ਼ਟਰੀ ਬਾਰਡਰ ਖੋਲ੍ਹਣ ਦਾ ਹੋਇਆ ਐਲਾਨ ,ਪੜੋ ਇਹ ਖਬਰ
Home Page News New Zealand Local News NewZealand

ਨਿਊਜ਼ੀਲੈਂਡ ਦੇ ਅੰਤਰਰਾਸ਼ਟਰੀ ਬਾਰਡਰ ਖੋਲ੍ਹਣ ਦਾ ਹੋਇਆ ਐਲਾਨ ,ਪੜੋ ਇਹ ਖਬਰ

Spread the news

ਨਿਊਜ਼ੀਲੈਂਡ ਸਰਕਾਰ ਵੱਲੋਂ ਅੱਜ ਇਕ ਅਹਿਮ ਐਲਾਨ ਕਰਦਿਆਂ ਦੇਸ਼ ਦੇ ਬਾਰਡਰ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ ।ਅੱਜ ਕੋਵਿਡ ਮਾਮਲਿਆਂ ਦੇ ਮੰਤਰੀ ਕ੍ਰਿਸ ਹਿਪਕਿਨਸ ਨੇ ਦੱਸਿਆ ਕਿ ਨਿਊਜ਼ੀਲੈਂਡ ਦੇ ਅੰਤਰਰਾਸ਼ਟਰੀ ਬਾਰਡਰ ਖੁੱਲ੍ਹਣ ਦੀ ਸ਼ੁਰੂਆਤ 16 ਜਨਵਰੀ ਨੂੰ ਹੋਵੇਗੀ ।

ਉਨ੍ਹਾਂ ਦੱਸਿਆ ਕਿ ਦੇਸ਼ ਦੀ ਅੰਤਰਰਾਸ਼ਟਰੀ ਬਾਰਡਰ ਤਿੰਨ ਪੜਾਵਾਂ ਦੇ ਤਹਿਤ ਖੋਲ੍ਹੇ ਜਾਣਗੇ ।

ਪਹਿਲੇ ਪੜਾਅ ਦੇ ਤਹਿਤ 16 ਜਨਵਰੀ ਤੋੰ ਆਸਟ੍ਰੇਲੀਆ ‘ਚ ਆਉਣ ਵਾਲੇ ਕੀਵੀ ਰੈੰਜੀਡੇਟਸ ਤੇ ਵੀਜਾ ਹੋਲਡਰਸ ਨੂੰ ਨਿਊਜ਼ੀਲੈਂਡ ਪਹੁੰਚਣ ਤੇ ਮੈਨੇਜਡ ਆਈਸੋਲੇਸ਼ਨ ਸੈਂਟਰ ਚ ਰੁਕਣ ਦੀ ਜ਼ਰੂਰਤ ਨਹੀਂ ਹੋਵੇਗੀ ।

ਜਦੋੰ ਕਿ ਦੋਿਜੇ ਪੜਾਅ ਦੇ ਤਹਿਤ 14 ਫਰਵਰੀ ਤੋੰ ਫੁਲੀ ਵੈਕਸੀਨੇਟ ਕੀਵੀ ਟਰੈਵਲਰ ਕਿਸੇ ਵੀ ਦੇਸ਼ ਤੋੰ ਨਿਊਜ਼ੀਲੈਂਡ ਆ ਸਕਣਗੇ ਤੇ ਉਨ੍ਹਾਂ ਨੂੰ ਵੀ ਕਮਿਊਨਿਸਟ ਆਈਸੋਲੇਸ਼ਨ ਸੈਂਟਰਾਂ ਚ ਰੁਕਣ ਦੀ ਲੋੜ ਤਾਂ ਹੀ ਹੋਵੇਗੀ ।

ਉਨ੍ਹਾਂ ਦੱਸਿਆ ਕਿ ਤੀਜੇ ਤੇ ਅਹਿਮ ਪੜਾਅ ਦੇ ਤਹਿਤ 30 ਅਪ੍ਰੈਲ ਤੋਂ ਨਿਊਜ਼ੀਲੈਂਡ ਦੇ ਬਾਰਡਰ ਹਰ ਮੁਲਕ ਦੇ ਫੁਲੀ ਵੈਕਸੀਨੇਟ ਨਾਗਰਿਕਾਂ ਦੇ ਲਈ ਖੋਲ੍ਹ ਦਿੱਤੇ ਜਾਣਗੇ ।


ਕ੍ਰਿਸ ਹਿਪਕਿਨਸ ਨੇ ਦੱਸਿਆ ਕਿ ਨਿਊਜ਼ੀਲੈਂਡ ਆਉਣ ਵਾਲੇ ਹਰ ਵਿਅਕਤੀ ਦਾ ਕੋਵਿਡ ਟੈਸਟ ਕੀਤਾ ਜਾਵੇਗਾ ।ਉਨ੍ਹਾਂ ਦੱਸਿਆ ਕਿ ਨਿਊਜ਼ੀਲੈਂਡ ਆਉਣ ਵਾਲੇ ਹਰ ਵਿਅਕਤੀ ਨੂੰ ਆਪਣੇ ਆਪ ਨੂੰ ਘਰ ਵਿੱਚ ਹੀ 7 ਦਿਨ ਲਈ ਆਈਸੋਲੇਟ ਵੀ ਕਰਨਾ ਹੋਵੇਗਾ ।