Home » ਸਾਊਥ ਆਕਲੈਂਡ ‘ਚ ਭੰਗ ਦੀ ਖੇਤੀ ਕਰਨ ਵਾਲੇ ਦੋ ਵਿਅਕਤੀ ਚੜ੍ਹੇ ਪੁਲਿਸ ਦੇ ਅੜਿੱਕੇ…
Home Page News New Zealand Local News NewZealand

ਸਾਊਥ ਆਕਲੈਂਡ ‘ਚ ਭੰਗ ਦੀ ਖੇਤੀ ਕਰਨ ਵਾਲੇ ਦੋ ਵਿਅਕਤੀ ਚੜ੍ਹੇ ਪੁਲਿਸ ਦੇ ਅੜਿੱਕੇ…

Spread the news

Counties Manukau Police ਵੱਲੋਂ ਸਾਊਥ ਆਕਲੈਂਡ ਦੇ ਵੱਖ ਵੱਖ ਇਲਾਕਿਆਂ ਚ ਛਾਪੇਮਾਰੀ ਕਰਕੇ ਗੈਰ ਕਾਨੂੰਨੀ ਢੰਗ ਨਾਲ ਭੰਗ ਦੀ ਖੇਤੀ ਕਰਨ ਵਾਲੇ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ।ਜਾਣਕਾਰੀ ਮੁਤਾਬਿਕ ਪੁਲਿਸ ਵੱਲੋੰ ਵਾਇਕੂ ਇਲਾਕੇ ‘ਚ ਪਹਿਲੀ ਰੇਡ ਦੌਰਾਨ ਇੱਕ ਘਰ ‘ਚ ਹੋ ਰਹੀ ਭੰਗ ਦਾ ਖੇਤੀ ਦਾ ਪਰਦਾਫਾਸ਼ ਕੀਤਾ ਸੀ ।ਇਸ ਦੌਰਾਨ ਪੁਲਿਸ ਵੱਲੋੰ 150 ਤੋੰ ਵੱਧ ਭੰਗ ਦੇ ਬੂਟੇ ਤੇ ਨਕਦੀ ਬਰਾਮਦ ਕਰਕੇ 41 ਸਾਲ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਇਸੇ ਸਿਲਸਿਲੇ ਤਹਿਤ ਦੂਜੀ ਛਾਪੇਮਾਰੀ ਪੁੱਕੀਕੂਈ ਦੇ ਇੱਕ ਘਰ ‘ਚ ਕੀਤੀ ਗਈ ।ਇਸ ਦੌਰਾਨ ਪੁਲਿਸ ਵੱਲੋੰ ਭੰਗ ਦੇ 200 ਤੋੰ ਵੱਧ ਬੂਟੇ ਬਰਾਮਦ ਕੀਤੇ ਗਏ ।ਪੁਲਿਸ ਵੱਲੋੰ ਇਸ ਦੌਰਾਨ ਇੱਕ ਵਿਅਕਤੀ ਨੂੰ ਵੀ ਹਿਰਾਸਤ ‘ਚ ਲਿਆ ਗਿਆ ।
ਦੱਸਿਆ ਜਾ ਰਿਹਾ ਹੈ ਕਿ ਹਿਰਾਸਤ ਚ ਲਏ ਗਏ ਦੋਵੇਂ ਵਿਅਕਤੀ ਪਿਛਲੇ ਲੰਬੇ ਸਮੇਂ ਤੋਂ ਭੰਗ ਦੀ ਖੇਤੀ ਦਾ ਧੰਦਾ ਕਰ ਰਹੇ ਸਨ ।ਦੋਵਾਂ ਵੱਲੋੰ ਵੱਖ ਵੱਖ ਘਰਾਂ ਦੇ ਅੰਦਰ ਲੁਕਵੇੰ ਢੰਗ ਨਾਲ ਪੂਰੇ ਪ੍ਰਬੰਧ ਕਰਕੇ ਭੰਗ ਦੀ ਖੇਤੀ ਗੈਰ ਕਾਨੂੰਨੀ ਢੰਗ ਨਾਲ ਕੀਤੀ ਜਾ ਰਹੀ ਸੀ ।