ਨੈਸ਼ਨਲ ਪਾਰਟੀ ਵੱਲੋਂ ਸਾਬਕਾ ਪਾਰਟੀ ਪ੍ਰਧਾਨ ਤੇ ਮੈੰਬਰ ਪਾਰਲੀਮੈਂਟ ਸਾਈਮਨ ਬ੍ਰਿਜ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋੰ ਹਟਾ ਦਿੱਤਾ ਗਿਆ ਹੈ ।ਨੈਸ਼ਨਲ ਪਾਰਟੀ ਦੀ ਪ੍ਰਧਾਨ ਜੁਡਿਥ ਕੋਲਿੰਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਈਮਨ ਬ੍ਰਿਜ ਵਿਰੁੱਧ ਇਹ ਕਾਰਵਾਈ ਪਾਰਟੀ ਦੇ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਵੱਲੋੰ ਪਾਰਟੀ ਦੀ ਮਹਿਲਾ ਲੀਡਰ ਨਾਲ ਕੀਤੇ ਦੁਰਵਿਵਹਾਰ ਦੇ ਚੱਲਦੇ ਕੀਤੀ ਗਈ ਹੈ ।ਹਾਲਾਂਕਿ ,ਉਨ੍ਹਾਂ ਦੱਸਿਆ ਕਿ ਇਹ ਮਾਮਲਾ ਕੁਝ ਸਾਲ ਪੁਰਾਣਾ ਹੈ ।
ਜਿਕਰਯੋਗ ਹੈ ਕਿ ਸਾਈਮਨ ਬ੍ਰਿਜ ਨੈਸ਼ਨਲ ਪਾਰਟੀ ਦੇ ਸੀਨੀਅਰ ਨੇਤਾ ਹਨ ਤੇ ਕਈ ਸਾਲ ਪਾਰਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ।ਸਾਈਮਨ ਬ੍ਰਿਜ ਇਸ ਸਮੇੰ ਪਾਰਟੀ ਦੇ Justice, Water, Pike River Re-Entry ਤੇ Maori Crown Relations ਦੇ ਮਾਮਲਿਆਂ ਦੇ ਮੁੱਖ ਬੁਲਾਰੇ ਸਨ ।ਪਾਰਟੀ ਵੱਲੋੰ ਕੀਤੀ ਕਾਰਵਾਈ ਤੋੰ ਬਾਅਦ ਇਹ ਸਾਰੇ ਅਹੁਦੇ ਉਨ੍ਹਾਂ ਕੋਲੋੰ ਵਾਪਿਸ ਲੈ ਲਏ ਗਏ ਹਨ ।
ਪਾਰਟੀ ਪ੍ਰਧਾਨ ਜੁਡਿਥ ਕੋਲਿੰਸ ਨੇ ਦੱਸਿਆ ਕਿ ਇਹ ਫੈਸਲਾ ਲੈਣਾ ਆਸਾਨ ਨਹੀੰ ਸੀ ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨੁਮਾਇੰਦਗੀ ਚ ਪਾਰਟੀ ਤੇ ਕਿਸੇ ਵੀ ਲੀਡਰ ਦੇ ਨਾਲ ਦੁਰਵਿਵਹਾਰ ਸਹਿਣ ਨਹੀੰ ਕੀਤਾ ਜਾਵੇਗਾ।