Home » ਅੱਜ ਪਹਿਲੀ ਵਾਰ ਹੋਵੇਗੀ ਨਿਊਜ਼ੀਲੈਂਡ ‘ਚ ਵੈਕਸੀਨ ਪਾਸ ਦੀ ਵਰਤੋੰ,ਆਕਲੈਂਡ ਦੇ ਹੇਅਰ ਸੈਲੂਨ ਵੀ ਖੋਲਣਗੇ ਬੂਹੇ…
Health Home Page News New Zealand Local News NewZealand

ਅੱਜ ਪਹਿਲੀ ਵਾਰ ਹੋਵੇਗੀ ਨਿਊਜ਼ੀਲੈਂਡ ‘ਚ ਵੈਕਸੀਨ ਪਾਸ ਦੀ ਵਰਤੋੰ,ਆਕਲੈਂਡ ਦੇ ਹੇਅਰ ਸੈਲੂਨ ਵੀ ਖੋਲਣਗੇ ਬੂਹੇ…

Spread the news

ਅੱਜ ਤੋੰ ਆਕਲੈਂਡ ‘ਚ ਹੇਅਰ ਸੈਲੂਨ ਖੁੱਲਣ ਜਾ ਰਹੇ ਹਨ ।ਇਸਦੇ ਨਾਲ ਹੀ ਅੱਜ ਪਹਿਲੀ ਵਾਰ ਨਿਊਜ਼ੀਲੈਂਡ ‘ਚ ਵੈਕਸੀਨ ਪਾਸ ਦਾ ਟ੍ਰਾਇਲ ਵੀ ਕੀਤਾ ਜਾਵੇਗਾ ।ਵੈਕਸੀਨ ਪਾਸ ਦਾ ਟ੍ਰਾਇਲ ਆਕਲੈਂਡ ਦੇ ਹੇਅਰ ਸੈਲੂਨ ਤੇ ਕੀਤਾ ਜਾਵੇਗਾ ।ਅੱਜ ਤੋੰ ਖੁੱਲ੍ਹ ਰਹੇ ਹੇਅਰ ਸੈਲੂਨ ਹੁਣ ਸਿਰਫ ਵੈਕਸੀਨ ਪਾਸ ਵਾਲੇ ਗ੍ਰਾਹਕਾਂ ਨਾਲ ਹੀ ਡੀਲ ਕਰ ਸਕਣਗੇ ।

ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਵੱਲੋਂ ਬੀਤੇ ਹਫ਼ਤੇ ਗਏ ਕੀਤੇ ਗਏ ਐਲਾਨ ਦੇ ਮੁਤਾਬਿਕ ਹੇਅਰ ਸੈਲੂਨ ਤੇ ਵੈਕਸੀਨ ਪਾਸ ਤੋੰ ਬਿਨ੍ਹਾਂ ਐੰਟਰੀ ਨਹੀੰ ਮਿਲੇਗੀ ।ਇਸ ਦੇ ਨਾਲ ਆਕਲੈਂਡ ‘ਚ ਖੁੱਲ੍ਹ ਰਹੇ ਹੇਅਰ ਸੈਲੂਨ ਪ੍ਰਬੰਧਕਾਂ ਨੂੰ ਕੋਵਿਡ ਦੇ ਮੁਤਾਬਿਕ ਸੁਰੱਖਿਆ ਦੇ ਪ੍ਰਬੰਧ ਕਰਨੇ ਹੋਣਗੇ ।

ਜਿਕਰਯੋਗ ਹੈ ਕਿ ਦੇਸ਼ ਭਰ ‘ਚ ਵੈਕਸੀਨ ਪਾਸ ਦੀ ਵਰਤੋੰ 3 ਦਸੰਬਰ ਤੋੰ ਸ਼ੁਰੂ ਹੋਵੇਗੀ ।ਅੱਜ ਇਸ ਦੀ ਸ਼ੁਰੂਆਤ ਆਕਲੈੰਡ ਦੇ ਹੇਅਰ ਸੈਲੂਨਾਂ ਤੋੰ ਕੀਤੌ ਜਾ ਰਹੀ ਹੈ ।3 ਦਸੰਬਰ ਤੋੰ ਦੇਸ਼ ਦੇ ਕਈ ਕਾਰੋਬਾਰੀ ਅਦਾਰਿਆਂ ਤੇ ਸਿਰਫ ਵੈਕਸੀਨ ਪਾਸ ਨਾਲ ਹੀ ਦਾਖਿਲਾ ਮਿਲੇਗਾ ।ਇਸ ਤਰੀਕ ਤੱਕ ਜਿਨ੍ਹਾਂ ਕੋਲ ਵੈਕਸੀਨ ਪਾਸ ਨਹੀੰ ਹੋਵੇਗਾ,ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।