ਅੱਜ ਤੋਂ ਨਿਊਜ਼ੀਲੈਂਡ ਭਰ ‘ਚ ਐਸਟਰਾਜੈਨੇਕਾ ਦੀ ਕੋਵਿਡ ਵੈਕਸੀਨ ਵੀ 18 ਸਾਲ ਤੋੰ ਵੱਧ ਉਮਰ ਦੇ ਵਿਅਕਤੀਆਂ ਲਈ ਉਪਲੱਬਧ ਹੋ ਜਾਵੇਗੀ ।Pfizer ਕੰਪਨੀ ਦੀ ਕੋਵਿਡ ਵੈਕਸੀਨ ਤੋਂ ਬਾਅਦ ਐਸਟਰਾਜੈਨੇਕਾ ਦੂਜੀ ਅਜਿਹੀ ਕੋਵਿਡ ਵੈਕਸੀਨ ਜਿਸ ਨੂੰ ਨਿਊਜ਼ੀਲੈਂਡ ਵਿੱਚ ਮਾਨਤਾ ਦਿੱਤੀ ਗਈ ਹੈ ।
Director-General of Health Dr Ashley Bloomfield ਨੇ ਦੱਸਿਆ ਕਿ ਜਿਹੜੇ ਲੋਕ ਕਿਸੇ ਕਾਰਨ Pfizer ਵੈਕਸੀਨ ਨਹੀੰ ਲਗਵਾ ਸਕਦੇ ਸੀ,ਉਨ੍ਹਾਂ ਲਈ ਹੁਣ ਐਸਟਰਾਜੈਨੇਕਾ ਵੈਕਸੀਨ ਮੁਹੱਈਆ ਕਰਵਾ ਦਿੱਤੀ ਗਈ ਹੈ ।ਉਨ੍ਹਾਂ ਦੱਸਿਆ ਕਿ ਨਿਊਜ਼ੀਲੈਂਡ ‘ਚ 18 ਸਾਲ ਤੋੰ ਉੱਪਰ ਕੋਈ ਵੀ ਐਸਟਰਾਜੈਨੇਕਾ ਵੈਕਸੀਨ ਲਗਵਾ ਸਕਦਾ ਹੈ ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਿਹਤ ਵਿਭਾਗ ਨੇ ਫ਼ੈਸਲਾ ਲਿਆ ਸੀ ਕਿ ਜਿਹੜੇ ਲੋਕ ਮੈਡੀਕਲ ਕਾਰਨਾਂ ਕਰਕੇ Pfizer ਕੰਪਨੀ ਦੀ ਵੈਕਸੀਨ ਨਹੀਂ ਲਗਵਾ ਸਕਦੇ,ਉਨ੍ਹਾਂ ਲਈ ਹੀ ਐਸਟਰਾਜੈਨੇਕਾ ਵੈਕਸੀਨ ਮੁਹੱਈਆ ਕਰਵਾਈ ਜਾ ਰਹੀ ਹੈ ।ਉਸ ਤੋੰ ਬਾਅਦ ‘ਚ ਫੈਸਲੇ ਨੂੰ ਬਦਲਦਿਆਂ ਐਸਟਰਾਜੈਨੇਕਾ ਵੈਕਸੀਨ ਨੂੰ 18 ਸਾਲ ਤੋੰ ਵੱਧ ਹਰ ਨਾਗਰਿਕ ਲਈ ਮਨਜ਼ੂਰੀ ਦੇ ਦਿੱਤੀ ਗਈ ਸੀ ।
ਦੱਸਣਯੋਗ ਹੈ ਕਿ ਸਰਕਾਰ ਵੱਲੋੰ ਐਸਟਰਾਜੈਨੇਕਾ ਵੈਕਸੀਨ ਦੀਆਂ 7.6 ਮਿਲੀਅਨ ਡੋਜ਼ ਮੰਗਵਾਈਆਂ ਜਾ ਰਹੀਆਂ ਹਨ।