Home » ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਲੱਗੀ ਰੋਕ ਦੇਸ਼ ਦੇ ਅਰਥਚਾਰੇ ਨੂੰ ਮਾਰੇਗੀ 20 ਬਿਲੀਅਨ ਡਾਲਰ ਦੀ ਸੱਟ…
Home Page News New Zealand Local News NewZealand

ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਲੱਗੀ ਰੋਕ ਦੇਸ਼ ਦੇ ਅਰਥਚਾਰੇ ਨੂੰ ਮਾਰੇਗੀ 20 ਬਿਲੀਅਨ ਡਾਲਰ ਦੀ ਸੱਟ…

Spread the news

ਨਿਊਜ਼ੀਲੈਂਡ ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ ਅਪ੍ਰੈਲ ਮਹੀਨੇ ਤੋਂ ਬਾਅਦ ਸ਼ੁਰੂ ਕੀਤੇ ਜਾਣ ਦਾ ਐਲਾਨ ਹੋਣ ਤੋਂ ਬਾਅਦ Universities New Zealand chief executive Chris Whelan ਨੇ ਸਖਤ ਇਤਰਾਜ਼ ਜਤਾਇਆ ਹੈ ।ਉਨ੍ਹਾਂ ਕਿਹਾ ਕਿ ਅਪ੍ਰੈਲ ਮਹੀਨੇ ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਰੋਕ ਦੇ ਚੱਲਦੇ ਦੇਸ਼ ਦੇ ਅਰਥਚਾਰੇ ਨੂੰ ਉਦੋੰ ਤੱਕ 20 ਬਿਲੀਅਨ ਡਾਲਰ ਦਾ ਘਾਟਾ ਪੈ ਸਕਦਾ ਹੈ ।

ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕ ਆਸਟ੍ਰੇਲੀਆ ਵੱਲੋਂ ਵੀ 1 ਦਸੰਬਰ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ ਕੀਤੀ ਜਾ ਰਹੀ ਹੈ ,ਜਦੋਂਕਿ ਕੋਵਿਡ ਨੂੰ ਲੈ ਕੇ ਆਸਟ੍ਰੇਲੀਆ ਦੇ ਹਾਲਾਤ ਨਿਊਜ਼ੀਲੈਂਡ ਤੋੰ ਕਿਤੇ ਮਾੜੇ ਹਨ ।

ਉਨ੍ਹਾਂ ਕਿਹਾ ਕਿ ਯੂਰਪ ਤੇ ਅਮਰੀਕਾ ਵਰਗੇ ਦੇਸ਼ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੇ ਬੂਹੇ ਖੋਲ੍ਹ ਚੁੱਕੇ ਹਨ ।ਉਨ੍ਹਾਂ ਖ਼ਦਸ਼ਾ ਜਤਾਇਆ ਕਿ ਜੇਕਰ ਨਿਊਜ਼ੀਲੈਂਡ ਅੰਤਰਰਾਸ਼ਟਰੀ ਵਿਦਿਆਰਥਣ ਦੀ ਵਾਪਸੀ ਨੂੰ ਲੈ ਕੇ ਜਲਦ ਕੋਈ ਕਦਮ ਨਹੀਂ ਚੁੱਕਦਾ ,ਤਾਂ ਨਿਊਜ਼ੀਲੈਂਡ ਆਉਣ ਦੇ ਇਛੁੱਕ ਵਿਦਿਆਰਥੀ ਹੋਰਨਾਂ ਮੁਲਕਾਂ ਵੱਲ ਰੁਖ਼ ਕਰ ਸਕਦੇ ਹਨ ।

ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਨਿਊਜ਼ੀਲੈਂਡ ਦੇ ਅਰਥਚਾਰੇ ਨੂੰ ਵੱਡੀ ਸੱਟ ਵੱਜੇਗੀ ਤੇ ਬਿਲੀਅਨ ਡਾਲਰ ਦਾ ਘਾਟਾ ਵੀ ਦੇਖਣ ਨੂੰ ਮਿਲੇਗਾ