ਨਿਊਜ਼ੀਲੈਂਡ ‘ਚ ਵੈਕਸੀਨ ਬੂਸਟਰ ਦੀ ਬੁਕਿੰਗ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ ।Covid-19 Response Minister Chris Hipkins ਨੇ ਦੱਸਿਆ ਕਿ 29 ਨਵੰਬਰ ਤੋੰ ਵੈਕਸੀਨ ਬੂਸਟਰ ਲਗਾਉਣ ਦੀ ਸ਼ੁਰੂਆਤ ਕੀਤੀ ਜਾਵੇਗੀ ।ਉਨ੍ਹਾਂ ਦੱਸਿਆ ਕਿ ਕੋਵਿਡ ਵੈਕਸੀਨ ਦੇ ਵਾਂਗ ਵੈਕਸੀਨ ਬੂਸਟਰ ਲਈ ਵੀਹ ਲੋਕਾਂ ਨੂੰ ਉਤਸ਼ਾਹਤ ਕਰਨ ਲਈ ਪ੍ਰੋਗਰਾਮ ਉਲੀਕੇ ਜਾਣਗੇ।
ਦੱਸਣਯੋਗ ਹੈ ਕਿ ਵੈਕਸੀਨ ਬੂਸਟਰ ਸਿਰਫ਼ ਉਹ ਲੋਕ ਲਗਵਾ ਸਕਦੇ ਹਨ,ਜਿਨ੍ਹਾਂ ਨੂੰ ਵੈਕਸੀਨ ਦੀ ਦੂਜੀ ਡੋਜ਼ ਲਏ 6 ਮਹੀਨੇ ਦਾ ਸਮਾਂ ਬੀਤ ਚੁੱਕਿਆ ਹੈ ।ਨਿਊਜ਼ੀਲੈਂਡ ‘ਚ Pfizer ਕੰਪਨੀ ਦੇ ਹੀ ਵੈਕਸੀਨ ਬੂਸਟਰ ਲਗਾਏ ਜਾਣਗੇ ।
ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਿਕ ਨਿਊਜ਼ੀਲੈਂਡ ‘ਚ ਇਸ ਸਮੇੰ 144,000 ਅਜਿਹੇ ਲੋਕ ਹਨ ,ਜਿਨ੍ਹਾਂ ਨੂੰ ਫੁਲੀ ਵੈਕਸੀਨੇਟ ਹੋਏ 6 ਮਹੀਨੇ ਦਾ ਸਮਾਂ ਹੋ ਚੁੱਕਿਆ ਹੈ ।ਇਸ ਸਾਲ ਦੇ ਅੰਤ ਤੱਕ ਦੇਸ਼ ਦੇ 455,847 ਲੋਕ ਵੈਕਸੀਨ ਬੂਸਟਰ ਲਗਵਾਉਣ ਦੇ ਯੋਗ ਹੋ ਜਾਣਗੇ ।