ਦੱਖਣੀ ਅਫਰੀਕਾ (South Africa) ‘ਚ ਕੋਰੋਨਾ ਵਾਇਰਸ (Covid-19 new variant) ਦੇ ਨਵੇਂ ਰੂਪ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਭਰ ‘ਚ ਦਹਿਸ਼ਤ ਦਾ ਮਾਹੌਲ ਹੈ। ਦੇਸ਼ ਦੇ ਵਾਇਰਲੋਜਿਸਟ ਤੁਲੀਓ ਡੀ ਓਲੀਵੀਰਾ ਨੇ ਵੀਰਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਦੱਖਣੀ ਅਫਰੀਕਾ ਵਿੱਚ ਮਲਟੀਪਲ ਮਿਊਟੇਸ਼ਨ (Multiple Mutations) ਵਾਲਾ ਕੋਵਿਡ ਰੂਪ ਸਾਹਮਣੇ ਆਇਆ ਹੈ।
ਇਸ ਤੋਂ ਬਾਅਦ, ਯੂਨਾਈਟਿਡ ਕਿੰਗਡਮ (UK) ਨੇ 6 ਅਫਰੀਕੀ ਦੇਸ਼ਾਂ (UK Bans flights) ਦੀਆਂ ਉਡਾਣਾਂ (Flights) ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਬ੍ਰਿਟੇਨ ਦੇ ਸਿਹਤ ਸਕੱਤਰ ਸਾਜਿਦ ਜਾਵਿਦ (Sajid Javed) ਨੇ ਉਡਾਣਾਂ ਰੱਦ ਹੋਣ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਐਮਰਜੈਂਸੀ ਮੀਟਿੰਗ ਬੁਲਾਈ ਹੈ।
ਜਾਵਿਦ ਨੇ ਇੱਕ ਟਵੀਟ ਵਿੱਚ ਕਿਹਾ, ‘ਯੂਕੇਐੱਚਐੱਸਏ ਇੱਕ ਨਵੇਂ ਸੰਸਕਰਣ ਦੀ ਜਾਂਚ ਕਰ ਰਿਹਾ ਹੈ ਅਤੇ ਹੋਰ ਡੇਟਾ ਦੀ ਜ਼ਰੂਰਤ ਹੈ ਪਰ ਅਸੀਂ ਅਜੇ ਵੀ ਸਾਵਧਾਨੀ ਵਰਤ ਰਹੇ ਹਾਂ।’ ਉਸਨੇ ਅੱਗੇ ਕਿਹਾ, ‘ਸ਼ੁੱਕਰਵਾਰ ਦੁਪਹਿਰ ਤੋਂ ਛੇ ਅਫਰੀਕੀ ਦੇਸ਼ਾਂ ਨੂੰ ਲਾਲ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ। ਫਲਾਈਟਾਂ ‘ਤੇ ਅਸਥਾਈ ਤੌਰ ‘ਤੇ ਪਾਬੰਦੀ ਲਗਾਈ ਜਾਵੇਗੀ ਅਤੇ ਯੂਕੇ ਦੇ ਯਾਤਰੀਆਂ ਨੂੰ ਕੁਆਰੰਟੀਨ ਵਿੱਚ ਰਹਿਣਾ ਹੋਵੇਗਾ
ਦੁਨੀਆ ‘ਚ ਹੁਣ ਤੱਕ ਕੋਰੋਨਾ ਦੇ 25.93 ਕਰੋੜ ਮਾਮਲੇ, ਅਮਰੀਕਾ ਸਭ ਤੋਂ ਪ੍ਰਭਾਵਿਤ
ਵਿਗਿਆਨੀਆਂ ਨੇ ਕੋਰੋਨਾ ਦੇ ਨਵੇਂ ਰੂਪ ਨੂੰ B.1.1.529 ਦਾ ਨਾਂ ਦਿੱਤਾ ਹੈ ਅਤੇ ਇਸ ਨੂੰ ਚਿੰਤਾ ਦਾ ਵਿਸ਼ਾ ਦੱਸਿਆ ਹੈ। ਇਸ ਦੇ ਨਾਲ ਹੀ WHO ਦੀ ਐਮਰਜੈਂਸੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ ਗਈ ਹੈ। ਓਲੀਵੀਰਾ ਨੇ ਅੱਗੇ ਦੱਸਿਆ ਕਿ ਦੱਖਣੀ ਅਫਰੀਕਾ ਵਿੱਚ ਨਵੇਂ ਕੋਰੋਨਾ ਮਰੀਜ਼ਾਂ ਦੀ ਵੱਧਦੀ ਗਿਣਤੀ ਦਾ ਸਭ ਤੋਂ ਵੱਡਾ ਕਾਰਨ ਮਲਟੀਪਲ ਮਿਊਟੇਸ਼ਨ ਵਾਲਾ ਰੂਪ ਹੈ।
ਯੂਕੇ ਦੀ ਹੈਲਥ ਪ੍ਰੋਟੈਕਸ਼ਨ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ, ‘ਵੇਰੀਐਂਟ ਵਿੱਚ ਵੱਡੀ ਗਿਣਤੀ ਵਿੱਚ ਸਪਾਈਕ ਪ੍ਰੋਟੀਨ ਮਿਊਟੇਸ਼ਨ ਦੇ ਨਾਲ-ਨਾਲ ਵਾਇਰਲ ਜੀਨੋਮ ਦੇ ਦੂਜੇ ਹਿੱਸਿਆਂ ਵਿੱਚ ਪਰਿਵਰਤਨ ਸ਼ਾਮਲ ਹਨ। ਇਹ ਸੰਭਾਵੀ ਤੌਰ ‘ਤੇ ਜੀਵ-ਵਿਗਿਆਨਕ ਤੌਰ ‘ਤੇ ਮਹੱਤਵਪੂਰਨ ਪਰਿਵਰਤਨ ਹਨ ਜੋ ਟੀਕਿਆਂ, ਇਲਾਜਾਂ ਅਤੇ ਪ੍ਰਸਾਰਣ ਦੇ ਸਬੰਧ ਵਿੱਚ ਵਾਇਰਸ ਦੇ ਵਿਵਹਾਰ ਨੂੰ ਬਦਲ ਸਕਦੇ ਹਨ।
ਇਸ ਦੀ ਹੋਰ ਜਾਂਚ ਦੀ ਲੋੜ ਹੈ। ਸਾਜਿਦ ਜਾਵਿਦ ਨੇ ਕਿਹਾ, ‘ਅਸੀਂ ਜਨਤਕ ਸਿਹਤ ਦੀ ਸੁਰੱਖਿਆ ਲਈ ਸਾਵਧਾਨੀ ਵਰਤ ਰਹੇ ਹਾਂ। ਅਸੀਂ ਟੀਕਾਕਰਨ ਮੁਹਿੰਮ ਨੂੰ ਵੀ ਲਗਾਤਾਰ ਮਜ਼ਬੂਤ ਕਰ ਰਹੇ ਹਾਂ। ਸਰਦੀਆਂ ਦਾ ਮੌਸਮ ਨੇੜੇ ਆ ਰਿਹਾ ਹੈ, ਇਸ ਲਈ ਅਸੀਂ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ।