Home » ਲੋਕ ਕਰ ਰਹੇ ਸਲਾਮਾਂ! ਲੇਬਰ ਪੇਨ ਦੌਰਾਨ ਵੀ ਨਹੀਂ ਛੱਡਿਆ ਹੌਂਸਲਾ, ਸਾਈਕਲ ‘ਤੇ ਹਸਪਤਾਲ ਪਹੁੰਚੀ ਨਿਊਜ਼ੀਲੈਂਡ ਦੀ ਸੰਸਦ ਮੈਂਬਰ…
Health Home Page News LIFE New Zealand Local News NewZealand

ਲੋਕ ਕਰ ਰਹੇ ਸਲਾਮਾਂ! ਲੇਬਰ ਪੇਨ ਦੌਰਾਨ ਵੀ ਨਹੀਂ ਛੱਡਿਆ ਹੌਂਸਲਾ, ਸਾਈਕਲ ‘ਤੇ ਹਸਪਤਾਲ ਪਹੁੰਚੀ ਨਿਊਜ਼ੀਲੈਂਡ ਦੀ ਸੰਸਦ ਮੈਂਬਰ…

Spread the news

ਦਰਅਸਲ ਔਰਤਾਂ (Womens) ਨੇ ਕਈ ਵਾਰ ਮੁਸ਼ਕਿਲ ਹਾਲਾਤਾਂ ਵਿਚ ਅਜਿਹਾ ਕੁਝ ਕਰ ਦਿਖਾਇਆ ਹੈ ਜੋ ਪੁਰਸ਼ਾਂ (Mens) ਦੀ ਸੋਚ ਤੋਂ ਵੀ ਪਰੇ ਹੁੰਦਾ ਹੈ। ਅਜਿਹਾ ਹੀ ਕੁਝ ਨਿਊਜ਼ੀਲੈਂਡ (New Zealand) ਵਿਚ ਹੋਇਆ ਹੈ। ਇੱਥੇ ਕੋਈ ਹੋਰ ਨਹੀਂ ਬਲਕਿ ਇਕ ਮਹਿਲਾ ਸੰਸਦ ਮੈਂਬਰ (Women MPs) ਨੇ ਜਿਸ ਤਰ੍ਹਾਂ ਨਾਲ ਆਪਣੇ ਬੱਚੇ ਨੂੰ ਜਨਮ (Giving birth to a child) ਦਿੱਤਾ ਉਹ ਸੁਣ ਕੇ ਸਾਰੇ ਹੈਰਾਨ ਰਹਿ ਗਏ ਹਨ। ਗਰਭਵਤੀ ਸੰਸਦ ਮੈਂਬਰ ਜੂਲੀ ਐੱਨ ਜੈਂਟਰ (Pregnant MP Julie Ann Genter) ਨੂੰ ਰਾਤ ਦੇ 2 ਵਜੇ ਲੇਬਰ ਪੇਨ ਦੌਰਾਨ ਸਾਈਕਲ ਤੋਂ ਹੀ ਹਸਪਤਾਲ ਦੀ ਦੌੜ ਲਾ ਗਈ ਤੇ ਕਮਾਲ ਦੀ ਗੱਲ ਇਹ ਹੈ ਕਿ ਇਕ ਘੰਟੇ ਦੇ ਅੰਦਰ-ਅੰਦਰ 3.4 ਵਜੇ ਉਨ੍ਹਾਂ ਨੇ ਬੱਚੇ ਨੂੰ ਜਨਮ ਵੀ ਦਿੱਤਾ।

A

ਜੂਲੀ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਦਿੱਤੀ। ਸਾਈਕਲ ਰਾਈਡ ਤੋਂ ਲੈ ਕੇ ਬੱਚੇ ਦੇ ਜਨਮ ਤਕ ਦੀਆਂ ਕਈ ਤਸਵੀਰਾਂ ਫੇਸਬੁੱਕ ‘ਤੇ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ- ‘ਵੱਡੀ ਖਬਰ! ਅੱਜ ਸਵੇਰੇ 3.04 ਵਜੇ ਸਾਡੇ ਪਰਿਵਾਰ ਵਿਚ ਇਕ ਨਵੇਂ ਮੈਂਬਰ ਦਾ ਸਵਾਗਤ ਕੀਤਾ ਗਿਆ। ਮੈਂ ਕਦੇ ਸਾਈਕਲ ‘ਤੇ ਆਪਣੇ ਲੇਬਰ ਪੇਨ ਬਾਰੇ ਨਹੀਂ ਸੋਚਿਆ ਸੀ ਪਰ ਇਹ ਹੋਇਆ। ਜਦੋਂ ਅਸੀਂ ਹਸਪਤਾਲ ਲਈ ਰਵਾਨਾ ਹੋਏ ਤਾਂ ਇਹ ਕੋਈ ਬਹੁਤੀ ਮੁਸ਼ਕਲ ਨਹੀਂ ਸੀ ਪਰ ਸਾਨੂੰ ਹਸਪਤਾਲ ਤਕ 2-3 ਮਿੰਟ ਦੀ ਦੂਰੀ ਨੂੰ ਪੂਰਾ ਕਰਨ ਲਈ 10 ਮਿੰਟ ਲੱਗ ਗਏ ਤੇ ਹੁਣ ਸਾਡੇ ਕੋਲ ਇਕ ਪਿਆਰਾ ਤੰਦਰੁਸਤ ਬੱਚਾ ਆਪਣੇ ਪਿਤਾ ਦੀ ਗੋਦ ਵਿਚ ਸੌਂ ਰਿਹਾ ਹੈ, ਅਸੀਂ ਖੁਸ਼ਕਿਸਮਤ ਹਾਂ। ਇੰਨੀ ਚੰਗੀ ਟੀਮ ਹੈ, ਜਿਸ ਕਾਰਨ ਡਲੀਵਰੀ ਜਲਦੀ ਹੋ ਗਈ।


ਜੂਲੀ ਦੀ ਇਸ ਪੋਸਟ ‘ਤੇ ਲੋਕਾਂ ਦੇ ਜ਼ਬਰਦਸਤ ਕਮੈਂਟਸ ਮਿਲ ਰਹੇ ਹਨ। ਕੋਈ ਕਹਿ ਰਿਹਾ ਹੈ- ਯਕੀਨ ਨਹੀਂ ਆਉਂਦਾ ਤਾਂ ਕੋਈ ਕਹਿ ਰਿਹਾ ਹੈ- ਮਾਂ ਨੂੰ ਸਲਾਮ। ਕਈ ਲੋਕਾਂ ਨੇ ਉਨ੍ਹਾਂ ਨੂੰ ਨਵੇਂ ਬੱਚੇ ਲਈ ਵਧਾਈ ਵੀ ਦਿੱਤੀ। ਇਕ ਔਰਤ ਨੇ ਲਿਖਿਆ- ‘ਮੈਂ ਗਰਭ ਅਵਸਥਾ ਦੌਰਾਨ ਕਾਰ ਦੀ ਸੀਟ ਬੈਲਟ ਵੀ ਨਹੀਂ ਲਾ ਸਕਦੀ ਸੀ, ਤੁਸੀਂ ਕਮਾਲ ਹੋ।