Home » ਓਮੀਕ੍ਰੋਨ ਦੇ ਚੱਲਦੇ ਨਿਊਜ਼ੀਲੈਂਡ ਨੇ ਸਾਊਥ ਅਫਰੀਕਾ ਸਮੇਤ 9 ਦੇਸ਼ਾਂ ਤੇ ਲਾਈਆਂ ਪਾਬੰਦੀਆਂ…
Health Home Page News New Zealand Local News NewZealand

ਓਮੀਕ੍ਰੋਨ ਦੇ ਚੱਲਦੇ ਨਿਊਜ਼ੀਲੈਂਡ ਨੇ ਸਾਊਥ ਅਫਰੀਕਾ ਸਮੇਤ 9 ਦੇਸ਼ਾਂ ਤੇ ਲਾਈਆਂ ਪਾਬੰਦੀਆਂ…

Spread the news

ਕੋਵਿਡ ਦੇ ਨਵੇੰ ਵੇਰੀਐੰਟ ਓਮੀਕ੍ਰੋਨ ਨੇ ਦੁਨੀਆਂ ਭਰ ‘ਚ ਹਲਚਲ ਪੈਦਾ ਕਰ ਦਿੱਤੀ ਹੈ ।ਓਮੀਕ੍ਰੋਨ ਦੇ ਪ੍ਰਭਾਵ ਨੂੰ ਦੇਖਦਿਆਂ ਨਿਊਜ਼ੀਲੈਂਡ ਵੱਲੋੰ ਸਾਊਥ ਅਫਰੀਕਾ ਸਮੇਤ ਅਫਰੀਕਾ ਦੇ ਨੌੰ ਮੁਲਕਾਂ ਨੂੰ ਹਾਈ ਰਿਸਕ ਕੰਟਰੀਆਂ ਦੀ ਸੂਚੀ ‘ਚ ਸ਼ਾਮਿਲ ਕਰ ਦਿੱਤਾ ਗਿਆ ਹੈ ।

ਕੋਵਿਡ ਮਾਮਲਿਆਂ ਦੇ ਮੰਤਰੀ ਕ੍ਰਿਸ ਹਿਪਕਿਨਸ ਨੇ ਦੱਸਿਆ ਕਿ South Africa, Namibia, Zimbabwe, Botswana, Lesotho, Eswatini, Seychelles, Malawi ਤੇ Mozambique ਅਗਲੇ ਹੁਕਮਾਂ ਤੱਕ ਹਾਈ ਰਿਸਕ ਕੰਟਰੀਆਂ ਦੀ ਸੂਚੀ ‘ਚ ਰਹਿਣਗੇ ।

ਉਨ੍ਹਾਂ ਦੱਸਿਆ ਕਿ ਇਹਨਾਂ ਮੁਲਕਾਂ ਤੋੰ ਸਿਰਫ ਨਿਊਜ਼ੀਲੈਂਡ ਦੇ ਨਾਗਰਿਕਾਂ ਨੂੰ ਹੀ ਆਉਣ ਦੀ ਇਜਾਜ਼ਤ ਹੋਵੇਗੀ ।ਉਨ੍ਹਾਂ ਇਹ ਵੀ ਦੱਸਿਆ ਕਿ ਇਹਨਾਂ ਮੁਲਕਾਂ ਤੋੰ ਆਉਣ ਵਾਲੇ ਨਿਊਜ਼ੀਲੈਂਡ ਦੇ ਨਾਗਰਿਕਾਂ ਨੂੰ 14 ਦਿਨ ਮੈਨੇਜਡ ਆਈਸੋਲੇਸ਼ਨ ਸੈੰਟਰਾਂ ‘ਚ ਰਹਿਣਾ ਪਵੇਗਾ ।


ਜਿਕਰਯੋਗ ਹੈ ਕਿ ਗੁਆਂਢੀ ਮੁਲਕ ਆਸਟ੍ਰੇਲੀਆ ਦੇ ਨਿਊ ਸਾਊਥ ਵੈਲਜ ਸੂਬੇ ‘ਚ ਓਮੀਕ੍ਰੋਨ ਦੇ ਦੋ ਮਾਮਲੇ ਸਾਹਮਣੇ ਆਇਆ ਹਨ,ਜਿਸਤੋੰ ਬਾਅਦ ਆਸਟ੍ਰੇਲੀਆ ‘ਚ ਇਸ ਸੰਬੰਧੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ।ਆਸਟ੍ਰੇਲੀਆ ‘ਚ ਸਾਹਮਣੇ ਆਏ ਓਮੀਕ੍ਰੋਨ ਕੇਸਾਂ ਦੇ ਪੀੜਤ ਕੁਝ ਦਿਨ ਪਹਿਲਾਂ ਹੀ ਸਾਊਥ ਅਫਰੀਕਾ ਤੋੰ ਆਏ ਕੁਝ ਲੋਕ ਦੱਸੇ ਜਾ ਰਹੇ ਹਨ ।