ਨੈਸ਼ਨਲ ਪਾਰਟੀ ਵੱਲੋਂ ਕ੍ਰਿਸ ਲਕਸ਼ਨ ਨੂੰ ਪਾਰਟੀ ਦਾ ਨਵਾਂ ਲੀਡਰ ਚੁਣਿਆ ਗਿਆ ਹੈ ।ਬੌਟਨੀ ਤੋੰ ਮੈੰਬਰ ਪਾਰਲੀਮੈੰਟ ਕ੍ਰਿਸਟੋਫਰ ਲਕਸਨ ਅੱਜ ਬਿਨ੍ਹਾਂ ਵਿਰੋਧ ਪਾਰਟੀ ਦੇ ਲੀਡਰ ਚੁਣਗੇ ਗਏ ।ਨੈਸ਼ਨਲ ਪਾਰਟੀ ਦਾ ਲੀਡਰ ਬਣਨ ਚਾਹਵਾਨਾਂ ‘ਚ ਸ਼ਾਮਿਲ ਸੀਨੀਅਰ ਨੇਤਾ ਸਾਈਮਨ ਬ੍ਰਿਜਸ ਵੱਲੋੰ ਆਪਣਾ ਨਾਮ ਵਾਪਿਸ ਲਏ ਜਾਣ ਤੋੰ ਬਾਅਦ ਕ੍ਰਿਸ ਲਕਸਨ ਵੋਟਿੰਗ ਤੋੰ ਬਿਨ੍ਹਾਂ ਹੀ ਨਵੇੰ ਨੇਤਾ ਚੁਣ ਲਏ ਗਏ ।
ਅੱਜ ਨੈਸ਼ਨਲ ਪਾਰਟੀ ਦੇ ਸੀਨੀਅਰ ਨੇਤਾਵਾਂ ਵੱਲੋੰ ਵੀ ਕ੍ਰਿਸ ਲਕਸਨ ਦੇ ਨਾਮ ਤੇ ਸਹਿਮਤੀ ਜਤਾਈ ਗਈ ਸੀ,ਜਿਸ ਦੇ ਚੱਲਦੇ ਹੀ ਸਾਈਮਨ ਬ੍ਰਿਜਸ ਨੇ ਵੀ ਕ੍ਰਿਸ ਲਕਸਨ ਨੂੰ ਆਪਣਾ ਲੀਡਰ ਮੰਨਦਿਆਂ ਆਪਣਾ ਨਾਮ ਵਾਪਿਸ ਲੈ ਲਿਆ ਸੀ ।
ਜਿਕਰਯੋਗ ਹੈ ਕਿ ਕ੍ਰਿਸ ਲਕਸਨ 2019 ‘ਚ ਨੈਸ਼ਨਲ ਪਾਰਟੀ ‘ਚ ਸ਼ਾਮਿਲ ਹੋਏ ਸਨ ਤੇ ਬੌਟਨੀ ਤੋੰ ਚੋਣ ਜਿੱਤ ਕੇ ਪਹਿਲੀ ਵਾਰ ਪਾਰਲੀਮੈੰਟ ਦੇ ਮੈੰਬਰ ਬਣੇ ਸਨ ।ਕ੍ਰਿਸ ਲਕਸਨ ਨੂੰ ਸਿਆਸਤ ‘ਚ ਲੈ ਕੇ ਆਉਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਜੌਨ ਕੀ ਦਾ ਲਕਸਨ ਨੂੰ ਪਾਰਟੀ ਪ੍ਰਧਾਨ ਬਣਾਉਣ ਪਿੱਛੇ ਕਾਫੀ ਅਹਿਮ ਰੋਲ ਦੱਸਿਆ ਜਾ ਰਿਹਾ ਹੈ ।