ਆਕਲੈੰਡ ਕੌੰਸਲ ਵੱਲੋੰ ਸ਼ੁੱਕਰਵਾਰ ਤੋੰ ਕੌੰਸਲ ਦੀਆਂ ਸੇਵਾਵਾਂ ਵਰਤਣ ਵਾਲੇ ਲੋਕਾਂ ਲਈ ਵੈਕਸੀਨ ਪਾਸ ਲਾਜ਼ਮੀ ਕਰ ਦਿੱਤਾ ਗਿਆ ਹੈ ।ਆਕਲੈਂਡ ਦੇ ਮੇਅਰ ਫਿਲ ਗੌਫ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 3 ਦਸੰਬਰ ਤੋੰ ਆਕਲੈਂਡ ਕੌੰਸਲ ਅਧੀਨ ਆਉੰਦੇ gyms, pools, holiday parks, animal shelters, community centres, libraries ਦੀਆਂ ਸੇਵਾਵਾਂ ਸਿਰਫ਼ ਵੈਕਸੀਨ ਪਾਸ ਹੋਲਡਰ ਹੀ ਲੈ ਸਕਣਗੇ ।
ਉਨ੍ਹਾਂ ਦੱਸਿਆ ਕਿ ਆਕਲੈਂਡ ਕੌੰਸਲ ਦੇ ਵਿਜ਼ਟਰ ਸੈੰਟਰ ਬਿਨ੍ਹਾਂ ਵੈਕਸੀਨ ਪਾਸ ਐੰਟਰੀ ਨਹੀੰ ਹੋਵੇਗੀ ।ਆਕਲੈਂਡ ਕੌੰਸਲ ਵੱਲੋੰ ਲਾਗੂ ਕੀਤੇ ਗਏ ਇਹ ਨਿਯਮ 17 ਜਨਵਰੀ ਤੱਕ ਲਾਗੂ ਰਹਿਣਗੇ ।
ਦੱਸਿਆ ਜਾ ਰਿਹਾ ਹੈ ਕਿ ਆਕਲੈਂਡ ਕੌੰਸਲ ਵੱਲੋੰ ਇਹ ਫੈਸਲਾ ਆਕਲੈਂਡ ‘ਚ ਕੋਵਿਡ ਕੇਸਾਂ ਨੂੰ ਦੇਖਦੇ ਹੋਏ ਲਿਆ ਗਿਆ ਹੈ ।ਮੇਅਰ ਫਿਲ ਗੌਫ ਨੇ ਕਿਹਾ ਕਿ ਨਵੇੰ ਨਿਯਮਾਂ ਨਾਲ unvaccinated ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ,ਪਰ ਇਹ ਫੈਸਲਾ ਸਟਾਫ ਤੇ ਬਾਕੀ ਲੋਕਾਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖ ਕੇ ਲਿਆ ਗਿਆ ਹੈ ।
ਉਨ੍ਹਾਂ ਆਕਲੈਂਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਨੇ ਅਜੇ ਤੱਕ ਵੈਕਸੀਨ ਨਹੀੰ ਲਗਵਾਈ ਜਰੂਰ ਆਪਣੀ ਵੈਕਸੀਨ ਲਗਵਾਉਣ,ਤਾਂ ਜੋ ਉਨ੍ਹਾਂ ਨੂੰ ਸੇਵਾਵਾਂ ਤੋੰ ਵਾਂਝਿਆ ਨਾ ਹੋਣਾ ਪਵੇ ।