Home » ਵੈਕਸੀਨ ਪਾਸ ਤੋੰ ਬਿਨ੍ਹਾਂ ਮੈਕਡਾਨਲਡ ਵੱਲੋੰ ਰੈਸਟੋਰੈੰਟਾਂ ‘ਚ ਐੰਟਰੀ ਬੰਦ ਕਰਨ ਦਾ ਐਲਾਨ…
Home Page News New Zealand Local News NewZealand

ਵੈਕਸੀਨ ਪਾਸ ਤੋੰ ਬਿਨ੍ਹਾਂ ਮੈਕਡਾਨਲਡ ਵੱਲੋੰ ਰੈਸਟੋਰੈੰਟਾਂ ‘ਚ ਐੰਟਰੀ ਬੰਦ ਕਰਨ ਦਾ ਐਲਾਨ…

Spread the news

ਮੈਕਡਾਨਲਡ ਨਿਊਜ਼ੀਲੈਂਡ ਵੱਲੋੰ ਅਹਿਮ ਐਲਾਨ ਕਰਦਿਆਂ 3 ਦਸੰਬਰ ਤੋੰ ਰੈਸਟੋਰੈੰਟਸ ਅੰਦਰ ਬੈਠ ਕੇ ਖਾਣ ਵਾਲਿਆਂ ਲਈ ਵੈਕਸੀਨ ਪਾਸ ਲਾਜ਼ਮੀ ਕਰ ਦੀ ਦਿੱਤਾ ਗਿਆ ਹੈ ।ਮੈਕਡਾਨਲਡ ਨਿਊਜ਼ੀਲੈਂਡ ਦੇ ਬੁਲਾਰੇ Simon Kenny​ ਨੇ ਦੱਸਿਆ ਕਿ ਟਰੈਫਿਕ ਲਾਈਟ ਸਿਸਟਮ ਦੇ ਲਾਗੂ ਹੋਣ ਤੋੰ ਬਾਅਦ ਵੈਕਸੀਨ ਪਾਸ ਤੋੰ ਬਿਨ੍ਹਾਂ ਕਿਸੇ ਨੂੰ ਵੀ ਮੈਕਡਾਨਲਡ ਦੇ ਅੰਦਰ ਬੈਠ ਕੇ ਖਾਣ ਦੀ ਇਜਾਜ਼ਤ ਨਹੀੰ ਦਿੱਤੀ ਜਾਵੇਗੀ ।

ਉਨ੍ਹਾਂ ਕਿਹਾ ਕਿ ਵੈਕਸੀਨ ਪਾਸ ਤੋੰ ਬਿਨ੍ਹਾਂ ਵਾਲੇ ਲੋਕਾਂ ਲਈ ਸਿਰਫ਼ ਡਰਾਈਵ-ਥਰੂ ਤੇ ਮੈਕ ਡਿਲਵਰੀ ਦੀ ਸਰਵਿਸ ਹੀ ਹੋਵੇਗੀ ।


ਮੈਕਡਾਨਲਡ ਨਿਊਜ਼ੀਲੈਂਡ ਦੇਸ਼ ਦੀ ਪਹਿਲੀ ਅਜਿਹਾ ਐਲਾਨ ਕਰਨ ਵਾਲੀ ਰੈਸਟੋਰੈੰਟ ਚੇਨ ਬਣ ਗਈ ਹੈ ।ਦੱਸਣਯੋਗ ਹੈ ਕਿ 3 ਦਸੰਬਰ ਤੋੰ ਰੈੰਸਟੋਰੈੰਟ,ਬਾਰ ਤੇ ਕੈਫੇ ਵੈਕਸੀਨ ਪਾਸ ਤੋੰ ਬਿਨ੍ਹਾਂ ਗ੍ਰਾਹਕਾਂ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀੰ ਦੇਣਗੇ ।


Unite Union ਦੇ ਨੈਸ਼ਨਲ ਸੈਕਰਟਰੀ John Crocker ਨੇ ਦੱਸਿਆ ਕਿ ਫੂਡ ਕੋਰਟ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਟਰੈਫ਼ਿਕ ਲਾਈਟ ਸਿਸਟਮ ਲਾਗੂ ਹੋਣ ਤੋਂ ਬਾਅਦ Unvaccinated ਲੋਕਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪੈ ਸਕਦਾ ਹੈ ।ਅਜਿਹੇ ‘ਚ ਸੁਰੱਖਿਆ ਪੱਖੋੰ ਵੀ ਪ੍ਰਬੰਧ ਕੀਤੇ ਜਾਣੇ ਲੋੜੀਂਦੇ ਹਨ।