ਨਿਊਜ਼ੀਲੈਂਡ ਚ 5 ਸਾਲ ਤੋੰ ਲੈ ਕੇ 11 ਸਾਲ ਤੱਕ ਦੇ ਬੱਚਿਆਂ ਨੂੰ ਕੋਵਿਡ ਵੈਕਸੀਨ ਲਗਾਉਣ ਦੀ ਸ਼ੁਰੂਆਤ ਜਨਵਰੀ ਮਹੀਨੇ ਦੇ ਤੀਜੇ ਜਾਂ ਚੌਥੇ ਹਫ਼ਤੇ ‘ਚ ਕੀਤੀ ਜਾਵੇਗੀ l ਇਹ ਐਲਾਨ ਵੈਲਿੰਗਟਨ ‘ਚ ਅੱਜ ਕੋਵਿਡ ਮਾਮਲਿਆਂ ਦੇ ਮੰਤਰੀ ਕ੍ਰਿਸ ਹਿਪਕਿਨਸ ਵੱਲੋਂ ਕੀਤਾ ਗਿਆ ।ਉਨ੍ਹਾਂ ਕਿਹਾ ਕਿ Pfizer ਕੰਪਨੀ ਦੀ ਕੋਵਿਡ ਵੈਕਸਿਨ ਨਿਊਜ਼ੀਲੈਂਡ ਚ ਛੋਟੇ ਬੱਚਿਆਂ ਨੂੰ ਲਗਾਈ ਜਾਵੇਗੀ ।ਉਨ੍ਹਾਂ ਦੱਸਿਆ ਕਿ ਮੈਡ ਸੇਫ ਵੱਲੋਂ ਇਸ ਸਬੰਧੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਜੋ ਕਿ ਕੁਝ ਹੀ ਦਿਨਾਂ ਦੇ ਅੰਦਰ ਕੈਬਨਿਟ ਵੱਲੋਂ ਮਨਜ਼ੂਰ ਕਰ ਦਿੱਤੀ ਜਾਵੇਗੀ ।
ਕ੍ਰਿਸ ਹਿਪਕਿਨਸ ਨੇ ਦੱਸਿਆ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਦੇਸ਼ ਦੇ ਬਾਰਡਰ ਖੁੱਲ੍ਹਣ ਤੋਂ ਪਹਿਲਾਂ ਬੱਚਿਆਂ ਨੂੰ ਵੀ ਵੈਕਸੀਨ ਨਾਲ ਸੁਰੱਖਿਆ ਮੁਹੱਈਆ ਕਰਵਾਈ ਜਾ ਸਕੇ ।ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਵੈਕਸੀਨ ਸਬੰਧੀ ਰਿਪੋਰਟਾਂ ਬੀਤੇ ਦਿਨੀਂ ਅਮਰੀਕਾ ਤੋਂ ਮੰਗਾਈਆਂ ਗਈਆਂ ਸਨ ,ਜਿਸ ਤੋੰ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ ।
ਜ਼ਿਕਰਯੋਗ ਹੈ ਕਿ ਅਮਰੀਕਾ ਤੇ ਵਿੱਚ ਛੋਟੇ ਬੱਚਿਆਂ ਨੂੰ ਵੈਕਸੀਨ ਦੀ ਸ਼ੁਰੂਆਤ ਕੁਝ ਹਫ਼ਤੇ ਪਹਿਲਾਂ ਹੋ ਚੁੱਕੀ ਹੈ ।ਬੀਤੇ ਦਿਨੀਂ ਯੂਰਪ ਵੱਲੋਂ ਵੀ ਆਪਣੇ ਦੇਸ਼ਾਂ ਦੇ ਅੰਦਰ ਛੋਟੇ ਬੱਚਿਆਂ ਨੂੰ ਵੈਕਸੀਨਲਗਵਾਉਣ ਦੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ।