ਜ਼ੀਡੈਂਟ ਵੀਜ਼ਾ 2021 ਦੀਆਂ ਅਰਜ਼ੀਆਂ ਖੁੱਲ੍ਹਦਿਆਂ ਹੀ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਵੈੱਬਸਾਈਟ ਕਰੈਸ਼ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ।ਜਾਣਕਾਰੀ ਮੁਤਾਬਕ ਅੱਜ 1 ਦਸੰਬਰ ਤੋਂ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਐਲਾਨ ਮੁਤਾਬਕ ਰੈਜ਼ੀਡੈਂਟ ਵੀਜ਼ਾ 2021 ਦੇ ਲਈ ਅਪਲਾਈ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ ।
ਅੱਜ ਸਵੇਰੇ ਛੇ ਵਜੇ ਤੋਂ ਸ਼ੁਰੂ ਹੋਇਆ ਅਰਜ਼ੀਆਂ ਲੈਣ ਦਾ ਕੰਮ ਉਸ ਵੇਲੇ ਅੱਧ ਵਿਚਾਲੇ ਲਟਕ ਗਿਆ ਜਦੋਂ ਢਾਈ ਘੰਟੇ ਬਾਅਦ ਹੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀ ਵੈੱਬਸਾਈਟ ਜ਼ਿਆਦਾ ਕੰਮਕਾਜ ਦੇ ਬੋਝ ਹੇਠ ਜਵਾਬ ਦੇ ਗਈ ।
ਦੱਸਿਆ ਜਾ ਰਿਹਾ ਹੈ ਕਿ ਢਾਈ ਘੰਟਿਆਂ ਦੇ ਦੌਰਾਨ ਇੱਕ ਹਜ਼ਾਰ ਤੋਂ ਵੱਧ ਲੋਕਾਂ ਵੱਲੋਂ ਰੈਜ਼ੀਡੈਂਟ ਦੀਆਂ ਆਪਣੀਆਂ ਅਰਜ਼ੀਆਂ ਸਬਮਿਟ ਕੀਤੀਅਾਂ ਗਈਆਂ,ਜਦੋਂ ਕਿ 500 ਦੇ ਕਰੀਬ ਲੋਕ ਆਪਣੀਆਂ ਅਰਜ਼ੀਆਂ ਮੁਕੰਮਲ ਕਰ ਚੁੱਕੇ ਹਨ ।
ਦੱਸ ਦੇਈਏ ਕਿ ਸਤੰਬਰ ‘ਚ ਕੀਤੇ ਗਏ ਐਲਾਨ ਦੇ ਤਹਿਤ ਰੈਜ਼ੀਡੈਂਟ ਵੀਜ਼ਾ ਦੇ ਜ਼ਰੀਏ ਨਿਊਜ਼ੀਲੈਂਡ ‘ਚ ਰਹਿ ਰਹੇ 15000 ਲੋਕਾਂ ਨੂੰ ਪੱਕਿਆ ਹੋਣ ਦਾ ਮੌਕਾ ਦਿੱਤਾ ਜਾ ਰਿਹਾ ਹੈ ।